ਕੋਵਿਡ-19 ਖਿਲਾਫ ਜੰਗ 'ਚ ਸ਼ਲਾਘਾਯੋਗ ਸੇਵਾਵਾਂ ਦੇ ਰਹੇ ਪੁਲਸ ਕਰਮਚਾਰੀਆਂ ਅਤੇ ਡਾਕਟਰਾਂ ਦਾ ਸਨਮਾਨ ਪੰਜਾਬ ਪੁਲਸ ਨੇ ਸਬ ਇੰਸਪੈਕਟਰ ਹਰਜੀਤ ਸਿੰਘ ਦਾ ਆਪ੍ਰੇਸ਼ਨ ਕਰਨ ਵਾਲੇ ਪੀ. ਜੀ. ਆਈ. ਚੰਡੀਗੜ੍ਹ ਦੇ 7 ਡਾਕਟਰਾਂ, ਇਕ ਨਰਸ ਅਤੇ ਪੰਜਾਬ ਪੁਲਸ ਦੇ 108 ਜਵਾਨਾਂ ਦੀ ਚੋਣ ਪੰਜਾਬ ਡੀ. ਜੀ. ਪੀ. ਆਨਰ ਐਂਡ ਡਿਸਕ ਐਵਾਰਡ ਲਈ ਕੀਤੀ ਹੈ। ਡੀ. ਜੀ. ਪੀ. ਦਿਨਕਰ ਗੁਪਤਾ ਮੁਤਾਬਕ ਪੀ. ਜੀ. ਆਈ. ਦੇ ਪਲਾਸਟਿਕ ਸਰਜਰੀ ਵਿਭਾਗ ਦੇ 4 ਡਾਕਟਰਾਂ ਡਾ. ਮੋਸੀਨਾ ਸੁਬੇਰ, ਡਾ. ਗੌਤਮ ਕਮਪਾਲੀ, ਡਾ. ਅੰਸ਼ੂ ਤਿਵਾੜੀ ਅਤੇ ਡਾ. ਤਾਰੁਸ਼ ਗੁਪਤਾ ਅਤੇ ਪੀ. ਜੀ. ਆਈ. ਦੇ ਐਨੇਥੀਸੀਆ ਵਿਭਾਗ ਦੇ 3 ਡਾਕਟਰਾਂ ਡਾ. ਨਿਧੀ ਪਾਂਡਾ, ਡਾ. ਰਾਸ਼ੀ ਸਰਨਾ ਅਤੇ ਡਾ. ਕੋਨਿਕਾ ਚਿਟੋਰੀਆ ਨੂੰ ਡੀ. ਜੀ. ਪੀ. ਐਵਾਰਡ ਲਈ ਚੁਣਿਆ ਗਿਆ ਹੈ। ਪੀ. ਜੀ. ਆਈ. ਦੇ ਸਟਾਫ ਨੇ ਸਬ ਇੰਸਪੈਕਟਰ ਹਰਜੀਤ ਸਿੰਘ 'ਤੇ ਨਿਹੰਗਾਂ ਵਲੋਂ ਪਟਿਆਲੇ 'ਚ ਕੀਤੇ ਗਏ ਹਮਲੇ ਤੋਂ ਬਾਅਦ 12 ਅਤੇ 14 ਅਪ੍ਰੈਲ ਨੂੰ ਉਨ੍ਹਾਂ ਦੇ ਦੋ ਸਫਲ ਆਪ੍ਰੇਸ਼ਨ ਕੀਤੇ ਸਨ। ਹਰਜੀਤ ਸਿੰਘ ਨੂੰ ਕੁਝ ਦਿਨਾਂ ਬਾਅਦ ਪੀ. ਜੀ. ਆਈ. ਤੋਂ ਡਿਸਚਾਰਜ ਕਰ ਦਿੱਤਾ ਗਿਆ ਸੀ। ਹਰਜੀਤ ਸਿੰਘ ਦਾ ਇਲਾਜ ਕਰਨ ਵਾਲੀ ਇਕ ਟੀਮ ਨੂੰ ਪਹਿਲਾਂ ਵੀ ਐਵਾਰਡ ਦਿੱਤਾ ਜਾ ਚੁੱਕੀ ਹੈ।
No comments:
Post a Comment