
ਪਟਿਆਲਾ, 5 ਮਈ (patiala tv ) : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਸ. ਗੁਰਤੇਜ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖ ਕੇ ਪਿਛਲੇ ਦਿਨਾਂ ਅੰਦਰ ਪਟਿਆਲਾ, ਸ੍ਰੀ ਫ਼ਤਿਹਗੜ੍ਹ ਸਾਹਿਬ ਅਤੇ ਐਸ ਏ ਐਸ ਨਗਰ ਮੋਹਾਲੀ ਜ਼ਿਲਿਆਂ ਅੰਦਰ ਹੋਈ ਬਾਰਿਸ਼ ਅਤੇ ਗੜ੍ਹੇ ਮਾਰੀ ਕਾਰਨ ਕਣਕ ਦੀ ਫਸਲ ਮਾਜੂ ਅਤੇ ਬਦਰੰਗ ਕਣਕ 'ਤੇ ਕੇਂਦਰੀ ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਵਲੋਂ ਲਗਾਏ ਗਏ ਕੀਮਤ ਕੱਟ ਦੇ ਨੂੰ ਵਾਪਸ ਲੈਣ ਲਈ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ ਹੈ।
ਕੁਝ ਦਿਨ ਪਹਿਲਾਂ ਕੇਂਦਰੀ ਟੀਮ ਵਲੋਂ ਪਟਿਆਲਾ, ਫ਼ਤਿਹਗੜ੍ਹ ਸਾਹਿਬ ਅਤੇ ਐਸ ਏ ਐਸ ਨਗਰ ਮੋਹਾਲੀ ਜ਼ਿਲਿਆਂ ਅੰਦਰ ਕੀਤੇ ਦੌਰੇ ਉਪਰੰਤ ਇਕ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਅਨੁਸਾਰ ਛੇ ਫ਼ੀਸਦੀ ਕਮਜ਼ੋਰ ਅਤੇ ਮਾਜੂ ਹੋਏ ਦਾਣੇ ਹੋਣ ਦੀ ਸੂਰਤ ਵਿਚ ਕੋਈ ਕੱਟ ਨਹੀਂ ਲੱਗੇਗਾ। 6 ਤੋਂ 8 ਫ਼ੀਸਦੀ ਕਮਜ਼ੋਰ ਦਾਣੇ ਹੋਣ 'ਤੇ 4 ਰੁਪਏ 81 ਪੈਸੇ ਪ੍ਰਤੀ ਕੁਇੰਟਲ, 8 ਤੋਂ 10 ਫ਼ੀਸਦੀ ਕਮਜ਼ੋਰ ਦਾਣੇ ਹੋਣ 'ਤੇ 9 ਰੁਪਏ 62 ਪੈਸੇ, 10 ਤੋਂ 12 ਫ਼ੀਸਦੀ ਕਮਜ਼ੋਰ ਦਾਣੇ ਹੋਣ 'ਤੇ 14 ਰੁਪਏ 43 ਪੈਸੇ, 12 ਤੋਂ 14 ਫ਼ੀਸਦੀ ਕਮਜ਼ੋਰ ਦਾਣਿਆਂ 'ਤੇ 19 ਰੁਪਏ ਤੋਂ 25 ਫ਼ੀਸਦੀ ਅਤੇ 14 ਤੋਂ 16 ਫ਼ੀਸਦੀ ਕਮਜ਼ੋਰ ਦਾਣੇ ਹੋਣ 'ਤੇ 24 ਰੁਪਏ 6 ਪੈਸੇ ਪ੍ਰਤੀ ਕੁਇੰਟਲ ਤੱਕ ਦਾ ਕੱਟ ਲੱਗੇਗਾ।
ਢਿੱਲੋਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਉਨ੍ਹਾਂ ਤੋਂ ਪੰਜਾਬ ਦੇ ਕਿਸਾਨਾਂ ਦੀ ਇਸ ਕੱਟ ਤੋਂ ਛੋਟ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਕਿਸਾਨ ਤਾ ਪਹਿਲਾਂ ਹੀ ਗੜ੍ਹੇਮਾਰੀ ਅਤੇ ਬਾਰਿਸ਼ ਕਾਰਨ ਫਸਲਾਂ ਦੇ ਘੱਟ ਨਿਕਲੇ ਝਾੜ ਕਾਰਨ ਪਹਿਲਾਂ ਹੀ ਪ੍ਰੇਸ਼ਾਨ ਹਨ। ਉਨ੍ਹਾਂ ਆਖਿਆ ਕਿ ਮਹਿੰਗਾਈ ਦੀ ਮਾਰ ਝੱਲ ਰਹੀ ਪੰਜਾਬ ਦੀ ਕਿਰਸਾਨੀ ਪਹਿਲਾਂ ਹੀ ਘਾਟੇ ਦਾ ਧੰਦਾ ਬਣਦੀ ਜਾ ਰਹੀ ਹੈ ਅਤੇ ਹੁਣ ਇਸ ਕੁਦਰਤੀ ਮਾਰ ਕਾਰਨ ਪਹਿਲਾਂ ਹੀ ਕਣਕ ਦਾ ਝਾੜ ਕਿਤੇ ਘੱਟ ਨਿਕਲਿਆ ਹੈ ਜੇਕਰ ਕਿਸਾਨਾਂ ਨੂੰ ਆਪਣੀ ਫਸਲਾਂ ਦਾ ਮੁਲ ਨਿਸ਼ਚਿਤ ਮੁਲ ਤੋਂ ਕੱਟ ਕੇ ਮਿਲਿਆ ਤਾਂ ਇਹ ਕਿਸਾਨਾਂ ਲਈ ਹੋਰ ਵੀ ਘਾਤਕ ਸਾਬਤ ਹੋਵੇਗਾ।
ਭਾਜਪਾ ਆਗੂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਸਬੰਧਤ ਵਿਭਾਗ ਨਾਲ ਵਿਸ਼ੇਸ਼ ਮੀਟਿੰਗ ਕਰਕੇ ਕਿਸਾਨਾਂ ਦੀ ਫਸਲ 'ਤੇ ਲੱਗਣ ਵਾਲੇ ਇਸ ਕੱਟ ਨੂੰ ਕੇਂਦਰ ਆਪਣੇ ਸਿਰ 'ਤੇ ਲੈ ਕੇ ਪੰਜਾਬ ਦੇ ਕਿਸਾਨਾਂ ਨੂੰ ਇਸ ਸੰਕਟ ਦੀ ਘੜੀ ਵਿਚੋਂ ਕੱਢੇ। ਉਨ੍ਹਾਂ ਹੋਰ ਆਖਿਆ ਕਿ ਕਣਕ 'ਤੇ ਲੱਗਣ ਵਾਲੇ ਕੱਟ ਨਾਲ ਨਾ ਸਿਰਫ਼ ਕਿਸਾਨ ਪ੍ਰਭਾਵਿਤ ਹੋਣਗੇ ਨਾਲ ਹੀ ਖਰੀਦ ਏਜੰਸੀਆਂ ਦੇ ਇੰਸਪੈਕਟਰ ਅਤੇ ਆੜ੍ਹਤੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।
ਉਨ੍ਹਾਂ ਅਖ਼ੀਰ ਵਿਚ ਆਖਿਆ ਕਿ ਮੋਦੀ ਸਰਕਾਰ ਪਹਿਲਾਂ ਹੀ ਕਿਸਾਨਾਂ ਦੇ ਹੱਕ 'ਚ ਡਟ ਕੇ ਖੜ੍ਹੀ ਹੈ, ਉਥੇ ਹੀ ਉਨ੍ਹਾਂ ਨੂੰ ਆਉਣ ਵਾਲੀ ਕਿਸੇ ਵੀ ਪ੍ਰਸ਼ਾਨੀ ਵੀ ਕੇਂਦਰ ਆਪਣੇ ਸਿਰ ਝੱਲ ਕੇ ਕਿਸਾਨਾਂ ਨੂੰ ਰਾਹਤ ਮਿਲੇਗੀ।
No comments:
Post a Comment