ਹੁਸ਼ਿਆਰਪੁਰ ਜ਼ਿਲ੍ਹੇ ‘ਚ ਅੱਜ ਕੋਰੋਨਾ ਦਾ ਬਲਾਸਟ ਹੋ ਗਿਆ ਹੈ। ਹੁਸ਼ਿਆਰਪੁਰ ਜ਼ਿਲ੍ਹੇ ‘ਚ ਅੱਜ 32 ਨਵੇਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸ੍ਰੀ ਹਜੂਰ ਸਾਹਿਬ ਤੋਂ ਆਉਣ ਵਾਲੇ 32 ਹੋਰ ਸ਼ਰਧਾਲੂ ਅੱਜ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸ੍ਰੀ ਹਜੂਰ ਸਾਹਿਬ ਤੋਂ ਆਉਣ ਵਾਲੇ ਪਾਜ਼ੀਟਿਵ ਸ਼ਰਧਾਲੂਆਂ ਦੀ ਗਿਣਤੀ 36 ਹੋ ਗਈ ਹੈ,ਜਿਸ ਨਾਲ ਪੂਰੇ ਜ਼ਿਲ੍ਹੇ ਦੇ ਅੰਦਰ ਸਹਿਮ ਦਾ ਮਾਹੌਲ ਹੈ। ਹੁਣ ਤੱਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 44 ਹੋ ਗਈ ਹੈ ਅਤੇ ਜਿਨ੍ਹਾਂ ਵਿਚੋਂ 1 ਦੀ ਮੌਤ ਹੋ ਚੁੱਕੀ ਸੀ।
ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 699 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਅੰਮ੍ਰਿਤਸਰ – 107 , ਜਲੰਧਰ – 105, ਮੋਹਾਲੀ – 94 ,ਪਟਿਆਲਾ – 89, ਲੁਧਿਆਣਾ – 99, ਪਠਾਨਕੋਟ – 25 , ਫਿਰੋਜ਼ਪੁਰ – 26, ਨਵਾਂਸ਼ਹਿਰ – 23 , ਤਰਨ ਤਾਰਨ -14 , ਮਾਨਸਾ – 13, ਕਪੂਰਥਲਾ – 12 , ਹੁਸ਼ਿਆਰਪੁਰ – 44 , ਫਰੀਦਕੋਟ – 6 , ਸੰਗਰੂਰ – 6 , ਮੋਗਾ – 6 , ਰੋਪੜ – 5 , ਗੁਰਦਾਸਪੁਰ- 4 , ਸ੍ਰੀ ਮੁਕਤਸਰ ਸਾਹਿਬ – 4 , ਫਾਜ਼ਿਲਕਾ – 4 , ਫਤਿਹਗੜ੍ਹ ਸਾਹਿਬ – 9 , ਬਰਨਾਲਾ – 2 , ਬਠਿੰਡਾ -2 , ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 20 ਮੌਤਾਂ ਹੋ ਚੁੱਕੀਆਂ ਹਨ ਅਤੇ 108 ਮਰੀਜ਼ ਠੀਕ ਹੋ ਚੁੱਕੇ ਹਨ।
No comments:
Post a Comment