(Patiala Tv ) : ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਕੋਰੋਨਾ ਪ੍ਰਭਾਵਤ ਵਿਅਕਤੀਆਂ ਦੇ ਇਲਾਜ ਲਈ ਬਣਾਈ ਸਪੈਸ਼ਲ ਕੋਰੋਨਾ ਵਾਰਡ ਦੀ ਸੈਨੇਟਾਈਜੇਸ਼ਨ, ਸਫ਼ਾਈ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਤਾਂ ਕਿ ਇੱਥੇ ਮਰੀਜਾਂ ਦੇ ਇਲਾਜ ਅਤੇ ਉਨ੍ਹਾਂ ਦਾ ਖਿਆਲ ਰੱਖਣ ਆਉਂਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਸਮੇਤ ਇੱਥੇ ਠੀਕ ਹੋਣ ਵਾਲੇ ਮਰੀਜਾਂ ਨੂੰ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ।
ਰਜਿੰਦਰਾ ਹਸਪਤਾਲ ਦੇ ਸਟਾਫ਼ ਵੱਲੋਂ ਇੱਥੇ ਦੀ ਹਰ ਇੱਕ ਵਸਤੂ, ਆਕਸੀਜ਼ਨ ਸਿਲੰਡਰਾਂ ਸਮੇਤ, ਪੌੜ੍ਹੀਆਂ, ਰੇਲਿੰਗ, ਬਾਥਰੂਮ ਅਤੇ ਲਿਫ਼ਟ ਆਦਿ ਨੂੰ ਰੋਗਾਣੂ ਨਾਸ਼ਕ ਘੋਲ ਦੇ ਛਿੜਕਾਅ ਨਾਲ ਡਿਸਇਨਫੈਕਟ ਕੀਤਾ ਜਾਂਦਾ ਹੈ। ਵਧੇਰੇ ਜਾਣਕਾਰੀ ਦੇ ਰਹੇ ਹਨ ਡਾ. ਅਮਨਦੀਪ ਸਿੰਘ ਬਖ਼ਸ਼ੀ।
No comments:
Post a Comment