ਪੰਜਾਬ ਚ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਲੈਕੇ ਇੱਕ ਵੱਡੀ ਖਬਰ ਸਾਹਮਣ ਆਈ ਹੈ। ਨਾਂਦੇੜ ਤੋਂ ਸਿੱਖ ਸ਼ਰਧਾਲੂਆਂ ਅਤੇ ਬਾਹਰਲੇ ਰਾਜਾਂ 'ਚ ਫਸੇ ਪੰਜਾਬੀਆਂ ਨੂੰ ਲੈ ਕਿ ਆਉਣ ਵਾਲੇ ਪੰਜਾਬ ਰੋਡਵੇਜ਼ ਦੇ 27 ਸਟਾਫ ਮੈਂਬਰ ਯਾਨੀ ਡਰਾਇਵਰ 'ਤੇ ਕੰਡਕਟਰ ਕੋਰੋਨਾਵਾਇਰਸ ਨਾਲ ਪੀੜਿਤ ਪਾਏ ਗਏ ਹਨ। ਇਨ੍ਹਾਂ ਰੋਜਵੇਜ਼ ਮੁਲਾਜ਼ਮਾਂ ਨੇ ਅੱਜ ਸੂਬੇ ਭਰ 'ਚ ਕੁਆਰੰਟੀਨ ਸੈਂਟਰਾਂ ਦੇ ਅੰਦਰ ਹੀ ਪਰਦਰਸ਼ਨ ਕੀਤਾ।
ਇਨ੍ਹਾਂ ਮੁਲਾਜ਼ਮਾਂ ਨੇ ਰੋਸ ਪਰਦਰਸ਼ਨ ਕਰਦੇ ਹੋਏ ਕਪੈਟਨ ਸਰਕਾਰ ਤੇ ਲਾਪਰਵਾਹੀ ਦੇ ਦੋਸ਼ ਲਾਏ ਹਨ। ਇਹ ਡਰਾਇਵਰ 'ਤੇ ਕੰਡਕਟਰ ਸੂਬੇ ਭਰ ਵਿੱਚੋਂ ਬੱਸਾਂ ਲੈ ਕਿ ਬਾਹਰਲੇ ਰਾਜਾਂ 'ਚ ਫਸੇ ਪੰਜਾਬੀਆਂ ਨੂੰ ਲੈਣ ਗਏ ਸਨ। ਜਿਸ ਤੋਂ ਬਾਅਦ ਇਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਪਰਨੀਤ ਸਿੰਘ, ਡਿਪਟੀ ਡਾਇਰੈਕਟਰ, ਪੰਜਾਬ ਰੋਡਵੇਜ ਨੇ ਕੀਤੀ ਹੈ।
ਨਾਂਦੇੜ ਅਤੇ ਬਾਹਰੀ ਰਾਜਾਂ ਤੋਂ ਪੰਜਾਬ ਪਰਤੇ ਲੋਕਾਂ ਵਿੱਚੋਂ 969 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਸੂਬੇ 'ਚ ਕੁੱਲ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 1467 ਹੋ ਗਈ ਹੈ।ਅੰਮ੍ਰਿਤਸਰ ਵਿੱਚ ਇਸ ਵਕਤ ਸਭ ਤੋਂ ਵੱਧ ਕੋਰੋਨਾ ਮਰੀਜ਼ ਹਨ। ਇੱਥੇ 220 ਲੋਕ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਜਾ ਚੁੱਕੇ ਹਨ।

No comments:
Post a Comment