
ਪਟਿਆਲਾ ਦੇ ਐੱਸ ਐੱਸ ਪੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ SHO ਤ੍ਰਿਪੜੀ ਸਮੇਤ ਸਟਾਫ ਵੱਲੋਂ, ਪਟਿਆਲ਼ਾ ਦੇ ਤ੍ਰਿਪੜੀ ਦੀ ਰਹਿਣ ਵਾਲੀ ਸੋਨੂੰ ਨਾਮ ਦੀ ਬੱਚੀ, ਜੋ ਕਿ ਸੁਣ- ਬੋਲ ਨਹੀਂ ਸੱਕਦੀ ਦਾ ਜਨਮਦਿਨ ਪੁਲਿਸ ਨਾਕੇ ਤੇ ਹੀ ਮਨਾਇਆ।
PS ਤ੍ਰਿਪੜੀ ਦੇ SHO ਸਮੇਤ ਸਟਾਫ ਵੱਲੋਂ ਨਾਕਾ ਤੇ ਡਿਊਟੀ ਕਰਦੇ ਸਮੇਂ 2 ਬੱਚੇ ਨਾਕੇ ਤੇ ਆਏ ਜਿਨ੍ਹਾਂ ਵਿਚੋਂ ਇਕ ਬੱਚੇ ਨੇ ਦੱਸਿਆ ਕਿ ਉਸਦੀ ਭੈਣ ਸੁਣ ਬੋਲ ਨਹੀਂ ਸੱਕਦੀ ਅਤੇ ਉਸਦਾ ਜਨਮਦਿਨ ਮਨਾਉਣ ਦੀ ਗੁਜ਼ਾਰਿਸ਼ ਕੀਤੀ, SHO ਤ੍ਰਿਪੜੀ ਨੂੰ ਇਸ ਗੱਲ ਦਾ ਪਤਾ ਲੱਗਦੇ ਹੀ ਉਨ੍ਹਾਂ ਨੇ 2 ਕੇਕ ਮੰਗਵਾਏ ਅਤੇ ਇਕ ਕੇਕ ਨਾਕੇ ਤੇ ਹੀ ਕੱਟ ਕੇ ਉਸ ਸੁਣਨ ਬੋਲਣ ਤੋਂ ਵਾਂਝੀ ਬੱਚੀ ਦਾ ਜਨਮਦਿਨ ਮਨਾਇਆ ਅਤੇ ਦੂਜਾ ਕੇਕ ਉਸ ਨੂੰ ਘਰ ਲੈਅ ਕੇ ਜਾਂ ਨੂੰ ਦਿੱਤਾ।
No comments:
Post a Comment