ਇੱਕ ਜਿਲਾ ਪਟਿਆਲਾ ਅਤੇ ਇੱਕ ਅਮ੍ਰਿਤਸਰ ਨਾਲ ਸਬੰਧਤ
ਜਿਲੇ ਵਿਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 93: ਡਾ. ਮਲਹੋਤਰਾ
ਪਟਿਆਲਾ 5 ਮਈ (Patiala Tv) ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆਂ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ 66 ਸੈਂਪਲ ਲੈਬ ਵਿਚ ਭੇਜੇ ਗਏ ਸਨ ਜਿਹਨਾਂ ਵਿਚੋ 54 ਸੈਂਪਲਾ ਰਿਪੋਰਟ ਨੈਗੇਟਿਵ ਪਾ੍ਰਪਤ ਹੋਈ ਹੈ ਅਤੇ 2 ਕੇਸ ਕੋਵਿਡ ਪੋਜਟਿਵ ਪਾਏ ਗਏ ਜੋਕਿ ਨੰਦੇੜ ਸਾਹਿਬ ਤੋਂ ਆਏ ਸ਼ਰਧਾਲੂ ਹਨ ਅਤੇ ਬਾਕੀ 10 ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ ਉਹਨਾਂ ਕਿਹਾ ਦੋ ਪੋਜਟਿਵ ਕੇਸਾਂ ਵਿਚੋ ਇੱਕ ਪੋਜਟਿਵ ਵਿਅਕਤੀ ਜਿਲਾ ਪਟਿਆਲਾ ਦੀ ਗੁਰਦੀਪ ਕਲੋਨੀ ਦਾ ਰਹਿਣ ਵਾਲਾ 33 ਸਾਲਾ ਯੁਵਕ ਹੈ ਅਤੇ ਦੂਜਾ ਵਿਅਕਤੀ ਅਮ੍ਰਿਤਸਰ ਜਿਲੇ ਦਾ ਰਹਿਣ ਵਾਲਾ ਹੈ ਉਹਨਾਂ ਦਸਿਆਂ ਕਿ ਇਸ ਤਰਾਂ ਹੁਣ ਜਿਲੇ ਦੇ ਕੋਵਿਡ ਪੋਜਟਿਵ ਕੇਸਾ ਦੀ ਕੁੱਲ ਗਿਣਤੀ 93 ਹੈ।ਉਹਨਾਂ ਦਸਿਆਂ ਕਿ ਅੱਜ ਜਿਲੇ ਦੇ ਵੱਖ ਵੱਖ ਥਾਂਵਾ ਤੋਂ ਕੁੱਲ 71 ਸੈਂਪਲ ਕੋਵਿਡ ਜਾਂਚ ਸਬੰਧੀ ਲਏ ਗਏ ਹਨ।
No comments:
Post a Comment