ਜਿ਼ਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜਿ਼ਲ੍ਹੇ ਵਿੱਚ ਲਗਾਏ ਕਰਫਿਊ ਵਿੱਚ ਹੋਰ ਛੋਟ ਦਿੰਦਿਆਂ ਜਿ਼ਲ੍ਹੇ ਵਿੱਚ 07 ਮਈ ਤੋਂ ਸਵੇਰੇ 09:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਸ਼ਰਾਬ ਦੇ ਠੇਕੇ ਖੁਲ੍ਹੇ ਰੱਖਣ ਦੀ ਛੋਟ ਦਿੱਤੀ ਹੈ ਜਦੋਂ ਕਿ ਦੁਪਹਿਰ 01:00 ਵਜੇ ਤੋਂ ਸ਼ਾਮ 07:00 ਵਜੇ ਸ਼ਰਾਬ ਦੀ ਹੋਮ ਡਲੀਵਰੀ ਕੀਤੀ ਜਾ ਸਕੇਗੀ। ਸ਼ਰਾਬ ਦੀ ਹੋਮ ਡਲੀਵਰੀ ਕਰਨ ਲਈ ਇੱਕ ਗਰੁੱਪ ਵਿੱਚ ਸਿਰਫ 2 ਵਿਅਕਤੀਆਂ ਨੂੰ ਹੀ ਅਧਿਕਾਰਤ ਕੀਤਾ ਜਾਵੇਗਾ।
ਜਿਹੜਾ ਵਿਅਕਤੀ ਹੋਮ ਡਲੀਵਰੀ ਕਰਨ ਲਈ ਅਧਿਕਾਰਤ ਹੋਵੇਗਾ ਉਸ ਵਿਅਕਤੀ ਕੋਲ ਵਿਭਾਗ ਵੱਲੋਂ ਜਾਰੀ ਕੀਤਾ ਪਛਾਣ ਪੱਤਰ, ਕਰਫਿਊ ਪਾਸ ਅਤੇ ਵਹੀਕਲ ਜਿਸ ਦਾ ਇਸਤੇਮਾਲ ਹੋਮ ਡਲੀਵਰੀ ਕਰਨ ਸਮੇਂ ਕਰਨਾ ਹੈ, ਉਸ ਵਹੀਕਲ ਸਬੰਧੀ ਸਹਾਇਕ ਕਮਿਸ਼ਨਰ ਆਬਕਾਰੀ ਤੇ ਕਰ ਵਿਭਾਗ ਪਾਸੋਂ ਪੂਰਵ ਪ੍ਰਵਾਨਗੀ ਪ੍ਰਾਪ਼ਤ ਕੀਤੀ ਜਾਵੇਗੀ ਅਤੇ ਵਹੀਕਲ ਦਾ ਕਰਫਿਊ ਪਾਸ ਹੋਣਾ ਵੀ ਲਾਜ਼ਮੀ ਹੋਵੇਗਾ।
ਜਿ਼ਲ੍ਹਾ ਮੈਜਿਸਟਰੇਟ ਨੇ ਇਹ ਵੀ ਹੁਕਮ ਦਿੱਤੇ ਹਨ ਕਿ ਹੋਮ ਡਲੀਵਰੀ ਕਰਨ ਵਾਲੇ ਅਧਿਕਾਰਤ ਵਿਅਕਤੀ ਕੋਲ ਹਰ ਸਮੇਂ ਮੌਜੂਦਾ ਸ਼ਰਾਬ ਦਾ ਕੈਸ਼ ਮੀਮੋ ਹੋਣਾ ਲਾਜ਼ਮੀ ਹੋਵੇਗਾ ਅਤੇ ਸ਼ਰਾਬ ਦੀ ਹੋਮ ਡਲੀਵਰੀ ਕਰਨ ਸਮੇਂ ਇੱਕ ਆਰਡਰ ’ਤੇ 02 ਲੀਟਰ ਤੋਂ ਵੱਧ ਸਪਲਾਈ ਨਹੀਂ ਕੀਤੀ ਜਾ ਸਕੇਗੀ।
ਦਿ ਪੰਜਾਬ ਇਨਟੋਕਸੀਕੈਂਟ ਲਾਇਸੈਂਸ ਐਂਡ ਸੇਲ ਆਰਡਰ 1956 ਦੇ ਆਰਡਰ 17 ਅਨੁਸਾਰ ਲਾਇਸੈਂਸੀ ਵੱਲੋਂ ਕੁਝ ਵਿਅਕਤੀਆਂ ਨੂੰ ਸ਼ਰਾਬ ਵੇਚਣ ਦੀ ਮਨਾਹੀ ਹੈ। ਹੋਮ ਡਲੀਵਰੀ ਵਿੱਚ ਵੀ ਇਹ ਆਰਡਰ ਉਪਬੰਧ ਲਾਗੂ ਰਹਿਣਗੇ।
ਜਿ਼ਲ੍ਹਾ ਮੈਜਿਸਟਰੇਟ ਨੇ ਇਹ ਵੀ ਹੁਕਮ ਦਿੱਤੇ ਹਨ ਕਿ ਸ਼ਰਾਬ ਦੀ ਵਿੱਕਰੀ ਦੌਰਾਨ ਦੁਕਾਨ ਦੇ ਬਾਹਰ 05 ਤੋਂ ਵੱਧ ਵਿਅਕਤੀ ਇਕੋ ਸਮੇਂ ਇਕੱਠੇ ਨਹੀਂ ਹੋਣਗੇ। ਗ੍ਰਾਹਕਾਂ ਵਿੱਚਕਾਰ ਸਮਾਜਿਕ ਦੂਰੀ ਬਣਾਈ ਰੱਖਣ ਲਈ ਜ਼ਮੀਨ ਤੇ ਨਿਸ਼ਾਨ ਲਗਾਏ ਜਾਣਗੇ। ਠੇਕੇ ਦੇ ਸੈਨੀਟਾਈਜਰ ਤੇ ਹੋਰ ਸੈਨੀਟਾਈਜਿੰਗ ਦੇ ਪ੍ਰਬੰਧ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋੜੀਂਦੇ ਹੋਣ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਇਹ ਛੋਟ ਕਿਸੇ ਵੀ ਕੰਟੇਨਮੈਂਟ ਖੇਤਰ ਵਿੱਚ ਲਾਗੂ ਨਹੀਂ ਹੋਵੇਗੀ।
ਦਿੱਤੀ ਗਈ ਛੋਟ ਦੌਰਾਨ ਸਬੰਧਤ ਸਥਾਨਾਂ ’ਤੇ ਕੋਵਿਡ-19 ਸਬੰਧੀ ਸਮੇਂ-ਸਮੇਂ ਸਿਰ ਜਾਰੀ ਗਾਇਡ ਲਾਈਨਜ਼/ ਐਡਵਾਈਜ਼ਰੀਆਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ । ਕੋਵਿਡ-19 ਸਬੰਧੀ ਹਦਾਇਤਾਂ ਦੀ ਕਿਸੇ ਤਰ੍ਹਾਂ ਦੀ ਉਲੰਘਣਾ ਪਾਏ ਜਾਣ ਦੀ ਸੂਰਤ ਵਿੱਚ ਸਬੰਧਤਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

No comments:
Post a Comment