ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਅ ਸਬੰਧੀ ਅਪਨਾਈਆਂ ਜਾਣ ਸਾਵਧਾਨੀਆਂ :ਡਾ. ਮਲਹੋਤਰਾ
ਪਟਿਆਲਾ 8 ਮਈ ( patiala tv ) ਜਿਲੇ ਵਿਚ 2 ਨਵੇਂ ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ ਸੈਂਪਲਾ ਵਿਚੋ 148 ਸੈਂਪਲਾ ਦੀ ਪਾ੍ਰਪਤ ਹੋਈਆਂ ਰਿਪੋਰਟਾ ਵਿਚੋਂ 146 ਸੇਂਪਲਾ ਦੀ ਰਿਪਰੋਟ ਕੋਵਿਡ ਨੈਗੇਟਿਵ ਆਈ ਹੈ ਅਤੇ ਦੋ ਕੋਵਿਡ ਪੋਜਟਿਵ ਆਏ ਹਨ।ਪੋਜੀਟਿਵ ਕੇਸਾਂ ਬਾਰੇ ਵੇਰਵੇ ਦਿੰਦੇ ਉਹਨਾਂ ਦੱਸਿਆਂ ਕਿ ਪਿੰਡ ਧਨੇਠਾ ਦਾ ਰਹਿਣ ਵਾਲਾ 50 ਸਾਲਾ ਵਿਅਕਤੀ ਜੋਕਿ ਸ਼ੀ੍ਰ ਨੰਦੇੜ ਸਾਹਿਬ ਤੋਂ ਆਇਆ ਸਰਧਾਲੂ ਹੈ, ਜੋ ਕਿ ਪਹਿਲਾ ਜਾਂਚ ਦੋਰਾਣ ਨੈਗੇਟਿਵ ਪਾਇਆ ਗਿਆ ਸੀ ਪ੍ਰੰਤੂ ਉਸ ਵਿਚ ਮੁੜ ਕਰੋਨਾ ਦੇ ਲੱਛਣ ਹੋਣ ਤੇਂ ਦੁਬਾਰਾ ਕੋਵਿਡ ਟੈਸਟ ਲਿਆ ਗਿਆ ਸੀ ਜੋ ਕਿ ਕੋਵਿਡ ਪੋਜਟਿਵ ਪਾਇਆ ਗਿਆ ਹੈ।
No comments:
Post a Comment