PATIALA TV - LIVE

       Patiala TV_streaming 24 Hrs world wide

ਪਟਿਆਲਾ ਟੀ.ਵੀ. ਆਪ ਜੀ ਨੂੰ ਜੋੜੇ ਸੋਹਣੇ ਪੰਜਾਬ  ਅਤੇ ਦੇਸ਼ ਨਾਲ_ਹਮੇਸ਼ਾ ਵੇਖਦੇ ਰਹੋ ਪਟਿਆਲਾ ਟੀ ਵੀ --ਆਪ ਜੀ ਸਾਡੇ ਚੈਨਲ ਨੂੰ paus- fast-forward ਵੀ ਕਰ ਸਕਦੇ ਹੋpause-fast-forward live tv
************

***www.Punjabindo.com.. STAY HOME AND HELP SAVE LIVES


Contact Us

Editor-in-Chief
Harvinder Singh Kukoo
patialatv@gmail.com
9888419973, 988519973
Landline : 0175 -2354100
====================
ਇਨਸਾਨ ਚੰਗੇ ਮਾੜੇ ਉਪਰਾਲੇ ਕਰ ਰੱਬ ਦੀ ਇਸ ਧਰਤੀ ਤੇ ਜਮੀਨ ਦੇ ਉਹ ਟੁਕੜੇ ਖ਼ਰੀਦਦੇ ਹਨ, ਜਿਸ ਤੇ ਉਨ੍ਹਾਂ ਰਹਿਣਾ ਨਹੀਂ _ਜੀਣਾ ਨਹੀਂ _ਮਰਨਾ ਨਹੀਂ । ਸਾਇਦ ਰੱਬ ਵਲ਼ੋਂ ਦਿੱਤੀ ਇਹ ਸਜ਼ਾ ਹੈ_ ਇਨਸਾਨ ਭੁਗਤ ਰਹੇ ਹਨ ਜਮੀਨ ਦੇ ਟੁਕੜਿਆਂ ਦੀ ਰਾਖੀ ਕਰ _ਹਰਵਿੰਦਰ ਸਿੰਘ ਕੁਕੂ ( ਪਟਿਆਲਾ )


Saturday, May 9, 2020

ਪੰਜਾਬ ਪੁਲਿਸ ਨੂੰ ਮਿਲਿਆ ਹਥਿਆਰਾਂ ਦਾ ਜਖ਼ੀਰਾਂ || ਕਈ ਨਾਮੀ ਗੈਂਗਸਟਰਾਂ ਕੀਤੇ ਗ੍ਰਿਫਤ...

ਮਾਨਵਤਾ ਨੂੰ ਸਮਰਪਿਤ ਰੈੱਡ ਕਰਾਸ ਸੁਸਾਇਟੀ ਪਟਿਆਲਾ || Covid -19 ||

पंजाब का मोस्ट वांटेड तस्कर रंजीत सिंह उर्फ चीता गिरफ्तार


        पंजाब की अमृतसर पुलिस, एन आइ ए और हरियाणा पुलिस की ज्वाइंट टीम ने, आज  सुबह सिरसा के बेेेेगू रोड स्थित एक घर में रेड की। इस दौरान देश का सबसे बड़ा नशा तस्कर रंजीत सिंह उर्फ चीता व उसके भाई गगन पुलिस ने काबू किया। चीता हेरोइन तस्करी के मामले में मोस्टवांटेड था। अमृतसर का चीता जून 2019 में अटारी से मिली 532 किलोग्राम हेरोइन में वांटेड था.
      पकड़ा गया  नशा तस्कर देशभर में भी मोस्टवांटेड था। इनसे पूछताछ की जा रही है। पूछताछ में बड़ा खुलासा होने की उम्मीद है।  
       पंजाब के डीजीपी ने इस पर ट्ववीट भी किया है. पंजाब के डी.जी.पी. ने ट्विट में लिखा कि अमृतसर का चीता जून 2019 में अटारी से मिली 532 किलोग्राम हेरोइन में वांटेड था। इसके साथ ही रणजीत राणा और उसके भाई को भी सिरसा के बेगू गांव से काबू किया गया है।  चीता साल 2018-2019 के बीच आई सी पी अमृतसर के जरिए पाकिस्तान से 6 रॉक नमक की खेप लाने के बहाने भारत में हैरोइन और अन्य ड्रग्स पदार्थों की सप्लाई कर रहे थे। 




Friday, May 8, 2020

ਹੁਣ ਪਟਿਆਲਾ 'ਚ 2 ਨਵੇਂ ਕੋਰੋਨਾ ਕੇਸ ਆਉਣ ਨਾਲ ਗਿਣਤੀ ਹੋਈ 101


ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਅ ਸਬੰਧੀ ਅਪਨਾਈਆਂ ਜਾਣ ਸਾਵਧਾਨੀਆਂ :ਡਾ. ਮਲਹੋਤਰਾ

ਪਟਿਆਲਾ 8 ਮਈ ( patiala tv ) ਜਿਲੇ ਵਿਚ 2 ਨਵੇਂ ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ ਸੈਂਪਲਾ ਵਿਚੋ 148 ਸੈਂਪਲਾ ਦੀ ਪਾ੍ਰਪਤ ਹੋਈਆਂ ਰਿਪੋਰਟਾ ਵਿਚੋਂ 146 ਸੇਂਪਲਾ ਦੀ ਰਿਪਰੋਟ ਕੋਵਿਡ ਨੈਗੇਟਿਵ ਆਈ ਹੈ ਅਤੇ ਦੋ ਕੋਵਿਡ ਪੋਜਟਿਵ ਆਏ ਹਨ।ਪੋਜੀਟਿਵ ਕੇਸਾਂ ਬਾਰੇ ਵੇਰਵੇ ਦਿੰਦੇ ਉਹਨਾਂ ਦੱਸਿਆਂ ਕਿ ਪਿੰਡ ਧਨੇਠਾ ਦਾ ਰਹਿਣ ਵਾਲਾ 50 ਸਾਲਾ ਵਿਅਕਤੀ ਜੋਕਿ ਸ਼ੀ੍ਰ ਨੰਦੇੜ ਸਾਹਿਬ ਤੋਂ ਆਇਆ ਸਰਧਾਲੂ ਹੈ, ਜੋ ਕਿ ਪਹਿਲਾ ਜਾਂਚ ਦੋਰਾਣ ਨੈਗੇਟਿਵ ਪਾਇਆ ਗਿਆ ਸੀ ਪ੍ਰੰਤੂ ਉਸ ਵਿਚ ਮੁੜ ਕਰੋਨਾ ਦੇ ਲੱਛਣ ਹੋਣ ਤੇਂ ਦੁਬਾਰਾ ਕੋਵਿਡ ਟੈਸਟ ਲਿਆ ਗਿਆ ਸੀ ਜੋ ਕਿ ਕੋਵਿਡ ਪੋਜਟਿਵ ਪਾਇਆ ਗਿਆ ਹੈ।
ਇਸੇ ਤਰਾ ਰਾਜਪੁਰਾ ਤੋਂ ਗੁਲਾਬ ਨਗਰ ਵਿਚ ਰਹਿਣ ਵਾਲੀ 22 ਸਾਲਾ ਅੋਰਤ ਜੋ ਕਿ ਪਹਿਲਾ ਹੀ ਘਰ ਵਿਚ ਕੰਮ ਕਰਨ ਵਾਲੀ ਪੋਜਟਿਵ ਅੋਰਤ ਦੇ ਨੇੜੇ ਦੇ ਸੰਪਰਕ ਵਿਚ ਸੀ, ਵੀ ਪੋਜਟਿਵ ਪਾਈ ਗਈ ਹੈ ਉਹਨਾਂ ਕਿਹਾ ਕਿ ਪੋਜਟਿਵ ਆਏ ਸਾਰੇ ਕੇਸਾਂ ਨੂੰ ਰਾਜਿੰਦਰਾ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾਇਆ ਜਾਵੇਗਾਾ ਅਤੇ ਪੋਜਟਿਵ ਵਿਅਕਤੀਆਂ ਦੇ ਘਰਾਂ ਅਤੇ ਆਲੇ ਦੁਆਲੇ ਦੇ ਘਰਾਂ ਵਿਚ ਸੋਡੀਅਮ ਹਾਈਪੋਕਲੋਰਾਈਡ ਦਾ ਸਪਰੇਅ ਕਰਵਾਇਆ ਜਾਵੇਗਾ। ਉਹਨਾਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ 69 ਸੈਂਪਲ ਕੋਵਿਡ ਜਾਂਚ ਸਬੰਧੀ ਲਏ ਗਏ ਹਨ ਜਿਹਨਾਂ ਵਿਚ ਅੱਜ 23 ਨੰਬਰ ਫਾਟਕ ਦੇ ਨਜਦੀਕ ਸਰਕਾਰੀ ਸਕੂਲ ਵਿਚ ਬਾਹਰੀ ਰਾਜਾਂ ਤੋਂ ਆਈ ਕੁਆਰਨਟੀਨ ਕੀਤੀ ਲੇਬਰ ਦੇ 22 ਸੈਂਪਲ ਵੀ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ। ਡਾ. ਮਲਹੋਤਰਾ ਨੇਂ ਦੱਸਿਆਂ ਕਿ ਗੁਰਦਾਸਪੂਰ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਪਟਿਆਲਾ ਸੈਂਟਰਲ ਜੇਲ ਦੇ ਕੈਦੀ ਦੀ 2 ਰਿਪੋਰਟ ਕੋਵਿਡ ਨੈਗੇਟਿਵ ਆਈਆ ਸਨ ਇਸ ਲਈ ਉਸ ਨੂੰ ਰਾਜਿੰਦਰਾ ਹਸਪਤਾਲ ਤੋਂ ਕੇਂਦਰੀ ਜੇਲ ਪਟਿਆਲਾ ਵਿਖੇ ਸ਼ਿਫਟ ਕਰਵਾ ਦਿਤਾ ਹੈ ਉਹਨਾਂ ਦੱਸਿਆਂ ਕਿ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜਟਿਵ ਵਿਅਕਤੀ ਠੀਕ ਠਾਕ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀ ਹੈ। ਉਹਨ੍ਹਾ ਦੱਸਿਆ ਕਿ ਜਿਸ ਤਰ੍ਹਾਂ ਕਰੋਨਾ ਤੋਂ ਬਚਾਅ ਲਈ ਸਮਾਜਿਕ ਦੂਰੀ, ਵਾਰ ਵਾਰ ਹੱਥਾਂ ਨੂੰ ਸਾਬਣ ਅਤੇ ਸਾਫ ਪਾਣੀ ਨਾਲ ਧੋਣਾ, ਜਨਤਕ ਥਾਵਾਂ ਤੇ ਮੂੰਹ ਤੇ ਮਾਸਕ ਪਾ ਕੇ ਰੱਖਣਾ, ਘਰਾਂ ਵਿੱਚ ਹੀ ਰਹਿਣਾ ਆਦਿ ਵਰਗੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ, ਉਸ ਤਰ੍ਹਾਂ ਹੀ ਡੇਂਗੂ ਮਲੇਰੀਆਂ ਅਤੇ ਚਿਕਨਗੁਨੀਆਂ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਤਾਂ ਜ਼ੋ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਡੇਂਗੂ, ਮਲੇਰੀਆਂ ਅਤੇ ਚਿਕਨਗੁਨੀਆਂ ਦੀ ਰੋਕਥਾਮ ਲਈ ਹਰ ਸ਼ੁੱਕਰਵਾਰ ਨੂੰ ਖੁਸ਼ਕ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਕਾਰਵਾਈ ਕਰਦੇ ਹੋਏ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 12238 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਚੈਕਿੰਗ ਦੌਰਾਨ 11 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ ਸਬੰਦਤ ਗ੍ਰਾ ਨੂਮ ਦੁਬਾਰ ਲਾਰਵਾ ਮਿਲਣ ਤੇਂ ਚਲਾਨ ਕੱਟਣ ਦੀ ਚੇਤਾਵਨੀ ਦਿਤੀ ਗਈ । ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1543 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ 101 ਕੋਵਿਡ ਪੋਜਟਿਵ ਜੋਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 1362 ਨੈਗਟਿਵ ਅਤੇ 80 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਉਹਨਾਂ ਕਿਹਾ ਕਿ ਇਸ ਸਮੇਂ ਐਕਟਿਵ ਕੇਸ 85 ਹਨ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 14 ਕੇਸ ਠੀਕ ਹੋ ਕੇ ਘਰ ਜਾ ਚੁੱਕੇ ਹਨ।






ਰਜਿੰਦਰਾ ਹਸਪਤਾਲ ਵਿਖੇ ਠੀਕ ਹੋਣ ਵਾਲੇ ਮਰੀਜਾਂ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ

  (Patiala Tv ) : ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਕੋਰੋਨਾ ਪ੍ਰਭਾਵਤ ਵਿਅਕਤੀਆਂ ਦੇ ਇਲਾਜ    ਲਈ ਬਣਾਈ ਸਪੈਸ਼ਲ ਕੋਰੋਨਾ ਵਾਰਡ ਦੀ ਸੈਨੇਟਾਈਜੇਸ਼ਨ, ਸਫ਼ਾਈ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਤਾਂ ਕਿ ਇੱਥੇ ਮਰੀਜਾਂ ਦੇ ਇਲਾਜ ਅਤੇ ਉਨ੍ਹਾਂ ਦਾ ਖਿਆਲ ਰੱਖਣ ਆਉਂਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਸਮੇਤ ਇੱਥੇ ਠੀਕ ਹੋਣ ਵਾਲੇ ਮਰੀਜਾਂ ਨੂੰ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ।
     ਰਜਿੰਦਰਾ ਹਸਪਤਾਲ ਦੇ ਸਟਾਫ਼ ਵੱਲੋਂ ਇੱਥੇ ਦੀ ਹਰ ਇੱਕ ਵਸਤੂ, ਆਕਸੀਜ਼ਨ ਸਿਲੰਡਰਾਂ ਸਮੇਤ, ਪੌੜ੍ਹੀਆਂ, ਰੇਲਿੰਗ, ਬਾਥਰੂਮ ਅਤੇ ਲਿਫ਼ਟ ਆਦਿ ਨੂੰ ਰੋਗਾਣੂ ਨਾਸ਼ਕ ਘੋਲ ਦੇ ਛਿੜਕਾਅ ਨਾਲ ਡਿਸਇਨਫੈਕਟ ਕੀਤਾ ਜਾਂਦਾ ਹੈ। ਵਧੇਰੇ ਜਾਣਕਾਰੀ ਦੇ ਰਹੇ ਹਨ ਡਾ. ਅਮਨਦੀਪ ਸਿੰਘ ਬਖ਼ਸ਼ੀ।



ਪ੍ਰਵਾਸੀਆਂ ਨੂੰ ਘਰੋਂ ਲਿਆ ਕੇ ਵਿਸ਼ੇਸ਼ ਰੇਲ ਰਾਹੀਂ ਕੀਤਾ ਰਵਾਨਾ ||अमृतसर ||

ਪਟਿਆਲਾ ਵਾਸੀਆਂ ਲਈ ਵੱਡੀ ਖੁਸ਼ਖਬਰੀ ਕੋਰੋਨਾ ਮਹਾਮਾਰੀ 'ਚ || ਰੇਲਵੇ ਵਲੋਂ ||

ਕੋਰੋਨਾ ਮਹਾਮਾਰੀ ਦੇ ਦੌਰਾਨ ਪੰਜਾਬ ਵਿਚ ਲੱਗੇ ਕਰਫਿਊ ਦੇ ਚਲਦੇ ਪਟਿਆਲਾ ਤੋਂ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ।  ਖ਼ਬਰ ਰੇਲਵੇ ਵਿਭਾਗ ਨਾਲ ਸਬੰਧਿਤ ਹੈ।  ਰਾਜਪੁਰਾ ਤੋਂ ਧੂਰੀ ਤੱਕ ਦਾ ਰੇਲਵੇ ਬਿਜਲੀਕਰਨ ਦਾ ਕੰਮ ਵਿਭਾਗ ਵਲੋਂ ਪੂਰਾ ਕਰ ਲਿਆ ਗਿਆ ਹੈ।  ਅਤੇ ਧੂਰੀ ਤੋਂ ਬਠਿੰਡਾ ਤੱਕ ਦਾ ਕੰਮ ਵੀ ਜਲਦ ਪੂਰਾ ਹੋਜਾਵੇਗਾ।  
ਲੇਕਿਨ ਧੂਰੀ ਤੱਕ ਬਿਜਲੀਕਰਨ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਜਲਦ ਅੰਮ੍ਰਿਤਸਰ ਲੁਧਿਆਣਾ ਧੂਰੀ ਪਟਿਆਲਾ ਰਾਜਪੁਰਾ ਰੂਟ ਤੋਂ ਪਸੰਜਰ ਗੱਡੀਆਂ ਚਲਾਇਆ ਜਾ ਸਕਦੀਆਂ ਹਨ।  ਇਹ ਕਹਿਣਾ ਹੈ ਪਟਿਆਲਾ ਰੇਲਵੇ ਵਿਭਾਗ ਦੇ ਸੁਪਰੀਡੈਂਟ ਅਜੀਤ ਸਿੰਘ ਚੀਮਾ ਦਾ ਜਿਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਧੂਰੀ ਤੱਕ ਬਿਜਲੀਕਰਨ ਦਾ ਕੰਮ ਮੁਕੰਮਲ  ਹੋ ਚੁੱਕਿਆ ਹੈ ਅਤੇ ਹੁਣ ਉਹ ਇਸ ਰੂਟ ਤੇ ਬਿਜਲੀ ਨਾਲ ਚਲਣ ਵਾਲਿਆਂ ਟਰੇਨਾਂ ਨੂੰ ਚਲਾ ਸਕਦੇ ਹਨ।  ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਲਿਖ ਦਿੱਤਾ ਹੈ। ਉਨ੍ਹਾਂ ਅਨੁਸਾਰ ਇਹ ਕੰਮ ਹੋਣ ਨਾਲ ਜਿਥੇ ਯਾਤਰੀਆਂ ਦਾ ਸਮਾਂ ਬਚੇਗਾ ਉਥੇ ਹੀ ਇਸ ਰੂਟ ਤੇ ਪਹਿਲਾ ਨਾਲੋਂ ਜਿਆਦਾ ਟਰੇਨਾਂ ਇਸ ਲਾਈਨ ਉੱਤੇ ਦੋੜਦੀਆਂ ਦਿਖਣ ਗਿਆ।

कोरनटाइन सेंट्रो में मच्छरों से तंग शर्दालुयों के लिए समाजसेवी संस्थाएं ...

दर्दनाक हादसा, ट्रेन की चपेट में आकर 14 मजदूरों की मौत || औरंगाबाद ||

Thursday, May 7, 2020

Patiala 7 may Covid Update information

Patiala 7 may Covid Update information

Pammi Bai || Salute to renowned poet || Shiv Kumar Batalavi ||

ਪੁਲਿਸ ਨੇ ਇੱਕ ਵਾਰ ਫੇਰ ਜਿੱਤਿਆ ਬੱਚਿਆਂ ਦਾ ਦਿਲ - ਬੋਲਣ-ਸੁਣਨ ਤੋਂ ਵਾਂਝੀ ਬੱਚੀ ਦਾ ਨਾਕੇ ਤੇ ਜਨਮ ਦਿਨ ਮਨਾ ਕੇ


      ਪਟਿਆਲਾ ਦੇ ਐੱਸ ਐੱਸ ਪੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ SHO ਤ੍ਰਿਪੜੀ ਸਮੇਤ ਸਟਾਫ ਵੱਲੋਂ, ਪਟਿਆਲ਼ਾ ਦੇ ਤ੍ਰਿਪੜੀ ਦੀ ਰਹਿਣ ਵਾਲੀ ਸੋਨੂੰ ਨਾਮ ਦੀ  ਬੱਚੀ, ਜੋ ਕਿ ਸੁਣ- ਬੋਲ ਨਹੀਂ ਸੱਕਦੀ ਦਾ ਜਨਮਦਿਨ ਪੁਲਿਸ ਨਾਕੇ ਤੇ ਹੀ ਮਨਾਇਆ।

        PS ਤ੍ਰਿਪੜੀ ਦੇ SHO ਸਮੇਤ ਸਟਾਫ ਵੱਲੋਂ ਨਾਕਾ ਤੇ ਡਿਊਟੀ ਕਰਦੇ ਸਮੇਂ 2 ਬੱਚੇ ਨਾਕੇ ਤੇ ਆਏ ਜਿਨ੍ਹਾਂ ਵਿਚੋਂ ਇਕ ਬੱਚੇ ਨੇ ਦੱਸਿਆ ਕਿ ਉਸਦੀ ਭੈਣ ਸੁਣ ਬੋਲ ਨਹੀਂ ਸੱਕਦੀ ਅਤੇ ਉਸਦਾ ਜਨਮਦਿਨ ਮਨਾਉਣ ਦੀ ਗੁਜ਼ਾਰਿਸ਼ ਕੀਤੀ, SHO ਤ੍ਰਿਪੜੀ ਨੂੰ ਇਸ ਗੱਲ ਦਾ ਪਤਾ ਲੱਗਦੇ ਹੀ ਉਨ੍ਹਾਂ ਨੇ 2 ਕੇਕ ਮੰਗਵਾਏ ਅਤੇ ਇਕ ਕੇਕ ਨਾਕੇ ਤੇ ਹੀ ਕੱਟ ਕੇ ਉਸ ਸੁਣਨ ਬੋਲਣ ਤੋਂ ਵਾਂਝੀ ਬੱਚੀ ਦਾ ਜਨਮਦਿਨ ਮਨਾਇਆ ਅਤੇ ਦੂਜਾ ਕੇਕ ਉਸ ਨੂੰ ਘਰ ਲੈਅ ਕੇ ਜਾਂ ਨੂੰ ਦਿੱਤਾ।

ਕੋਵਿਡ ਬੁਲੇਟਿਨ ਚੰਡੀਗੜ੍ਹ : ਚੰਡੀਗੜ੍ਹ ਵਿਚ ਅੱਜ 12 ਨਵੇਂ ਕਰੋਨਾ ਪੋਜ਼ੇਟਿਵ ਕੇਸ ਆਏ ਸਾਹਮਣੇ, ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 135 ਹੋਈ, 21 ਮਰੀਜ਼ਾਂ ਨੇ ਕਰੋਨਾ ਨੂੰ ਦਿੱਤੀ ਮਾਤ, ਹੁਣ ਤੱਕ 1 ਮੌਤ

ਕੋਵਿਡ ਬੁਲੇਟਿਨ ਚੰਡੀਗੜ੍ਹ  : ਚੰਡੀਗੜ੍ਹ ਵਿਚ ਅੱਜ 12 ਨਵੇਂ ਕਰੋਨਾ ਪੋਜ਼ੇਟਿਵ ਕੇਸ ਆਏ ਸਾਹਮਣੇ, ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 135 ਹੋਈ, 21 ਮਰੀਜ਼ਾਂ ਨੇ ਕਰੋਨਾ ਨੂੰ ਦਿੱਤੀ ਮਾਤ, ਹੁਣ ਤੱਕ 1 ਮੌਤ 

ਪਟਿਆਲਾ ਸ਼ਾਹੀ ਸ਼ਹਿਰ, ਬਾਗਾਂ ਦਾ ਸ਼ਹਿਰ

ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ, ਜ਼ਿਲ੍ਹਾ ਅਤੇ ਸਾਬਕਾ ਰਿਆਸਤ ਹੈ। ਇਹ ਸ਼ਹਿਰ ਪਟਿਆਲਾ ਜ਼ਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜ਼ਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ੍ਹ, ਰੂਪਨਗਰ ਅਤੇ ਚੰਡੀਗੜ੍ਹ ਨਾਲ, ਪੱਛਮ ਵਿੱਚ ਸੰਗਰੂਰ ਜ਼ਿਲ੍ਹੇ ਨਾਲ, ਪੂਰਬ ਵਿੱਚ ਅੰਬਾਲਾ ਅਤੇ ਕੁਰੁਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ। ਇਹ ਸ‍ਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ। ਦੇਸ਼ ਦਾ ਪਹਿਲਾ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸ‍ਥਾਪਨਾ 1870 ਵਿੱਚ ਪਟਿਆਲਾ ਵਿੱਚ ਹੀ ਹੋਈ ਸੀ । ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਪਟਿਆਲਾ ਪੈੱਗ ਲਈ ਪ੍ਰਸਿੱਧ ਹੈ। ਪਟਿਆਲਾ ਜ਼ਿਲ੍ਹਾ ਦੇ ਸਦਰ ਮੁਕਾਮ ਵਜੋਂ ਜਾਣੇ ਜਾਂਦੇ ਪਟਿਆਲਾ ਨਗਰ ਦਾ ਆਪਣਾ ਹੀ ਇਤਿਹਾਸ ਅਤੇ ਸਭਿਆਚਾਰ ਹੈ। ਸੰਨ 1948 ਈ. ਤਕ ਇਹ ਪਟਿਆਲਾ ਰਿਆਸਤ ਦੀ ਰਾਜਧਾਨੀ ਰਿਹਾ ਹੈ ਅਤੇ ਉਸ ਤੋਂ ਬਾਦ ਸੰਨ 1956 ਈ. ਤਕ ਇਹ ਪੈਪਸੂ ਸਰਕਾਰ ਦੀ ਰਾਜਧਾਨੀ ਬਣਿਆ ਰਿਹਾ ਹੈ। ਹੁਣ ਭਾਵੇਂ ਇਹ ਕੇਵਲ ਪਟਿਆਲੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ, ਪਰ ਇਸ ਦਾ ਆਪਣਾ ਹੀ ਸਭਿਆਚਾਰਿਕ ਪਿਛੋਕੜ ਹੈ ਅਤੇ ਅਨੇਕ ਖੇਤਰਾਂ ਵਿਚ ਇਸ ਦੀ ਝੰਡੀ ਕਾਇਮ ਹੈ। ਇਸ ਦੀ ਸਥਾਪਨਾ ਫੂਲਕੀਆਂ ਖ਼ਾਨਦਾਨ ਦੇ ਬਾਬਾ ਆਲਾ ਸਿੰਘ ਨੇ ਸੰਨ 1753 ਈ. ਵਿਚ ਕੀਤੀ। ਇਸ ਸਥਾਨ ਉਤੇ ਪਹਿਲਾਂ ਪਟਾਂਵਾਲਾ ਥੇਹ ਹੁੰਦਾ ਸੀ। ਬਾਬਾ ਆਲਾ ਸਿੰਘ ਨੇ ਸੰਨ 1753 ਈ. ਵਿਚ ਸਨੌਰ ਪਰਗਨਾਹ ਦੇ 84 ਪਿੰਡਾਂ ਨੂੰ ਆਪਣੇ ਅਧੀਨ ਕਰਕੇ ਥੇਹ ਵਾਲੀ ਥਾਂ ਉਤੇ ਪਹਿਲਾਂ ਕੱਚੀ ਗੜ੍ਹੀ ਬਣਵਾਈ ਅਤੇ ਦਸ ਸਾਲ ਬਾਦ ਸੰਨ 1763 ਈ. ਵਿਚ ਕਿਲ੍ਹਾ ਮੁਬਾਰਕ ਦੀ ਨੀਂਹ ਰਖੀ। ਉਸ ਦਿਨ ਤੋਂ ਇਹ ਨਗਰ ‘ਪਟਿਆਲਾ’ ਵਜੋਂ ਪ੍ਰਸਿੱਧ ਹੋ ਗਿਆ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਨਾਂ ‘ਪਟੀ-ਆਲਾ’ ਦਾ ਸੰਯੁਕਤ ਸ਼ਬਦ ਹੈ। ਬਾਬਾ ਆਲਾ ਸਿੰਘ ਨੇ ਆਪਣੇ ਦੇਹਾਂਤ (ਸੰ. 1765 ਈ.) ਤੋਂ ਪਹਿਲਾਂ ਇਥੇ ਚੰਗਾ ਨਗਰ ਵਸਾ ਦਿੱਤਾ ਸੀ ਅਤੇ ਆਪਣੀ ਰਿਆਸਤ ਦੀ ਰਾਜਧਾਨੀ ਵੀ ਬਰਨਾਲੇ ਤੋਂ ਇਥੇ ਬਦਲ ਲਈ ਸੀ। ਇਸ ਨਗਰ ਵਾਲੀ ਥਾਂ’ਤੇ ਗੁਰੂ ਤੇਗ ਬਹਾਦਰ ਜੀ ਨੇ ਚਰਣ ਪਾਏ ਸਨ। ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਤੇਗ ਬਹਾਦਰ ਜੀ ਸੈਫ਼ਾਬਾਦ (ਬਹਾਦਰਗੜ੍ਹ) ਵਿਚ ਠਹਿਰੇ ਹੋਏ ਸਨ, ਤਾਂ ਲਹਿਲ ਪਿੰਡ ਦਾ ਇਕ ਝੀਵਰ, ਭਾਗ ਰਾਮ, ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਉਸ ਦੇ ਪਿੰਡ ਵਿਚ ਪਧਾਰਨ ਅਤੇ ਨਿਵਾਸੀਆਂ ਨੂੰ ਇਕ ਭਿਆਨਕ, ਨਾਮੁਰਾਦ ਬੀਮਾਰੀ ਤੋਂ ਬਚਾਉਣ। ਗੁਰੂ ਜੀ ਲਹਿਲ ਪਿੰਡ ਆਏ ਅਤੇ ਇਕ ਟੋਭੇ ਦੇ ਕੰਢੇ ਬੋਹੜ ਦੇ ਬ੍ਰਿਛ ਹੇਠਾਂ ਬੈਠੇ। ਪਿੰਡ ਵਾਲਿਆਂ ਦੀ ਬੀਮਾਰੀ ਗੁਰੂ ਜੀ ਦੀ ਕ੍ਰਿਪਾ ਨਾਲ ਠੀਕ ਹੋ ਗਈ। ਗੁਰੂ ਜੀ ਦੀ ਬੈਠਣ ਵਾਲੀ ਥਾਂ ਉਤੇ ਹੁਣ ਗੁਰਦੁਆਰਾ ਦੂਖ- ਨਿਵਾਰਨ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪਹਿਲਾਂ ਇਥੇ ਰਾਜਾ ਅਮਰ ਸਿੰਘ ਨੇ ਇਕ ਬਾਗ਼ ਲਗਵਾਇਆ ਅਤੇ ਨਿਹੰਗ ਸਿੰਘਾਂ ਦੇ ਸਪੁਰਦ ਕਰ ਦਿੱਤਾ। ਸੰਨ 1930 ਈ. ਵਿਚ ਮਹਾਰਾਜਾ ਭੂਪਿੰਦਰ ਸਿੰਘ ਨੇ ਇਥੇ ਗੁਰਦੁਆਰਾ ਬਣਵਾਇਆ ਅਤੇ ਉਸ ਦਾ ਪ੍ਰਬੰਧ ਪਟਿਆਲਾ ਸਰਕਾਰ ਦੇ ਹਵਾਲੇ ਕਰ ਦਿੱਤਾ। ਪੈਪਸੂ ਬਣਨ’ਤੇ ਇਸ ਦੀ ਵਿਵਸਥਾ ‘ਧਰਮ ਅਰਥ ਬੋਰਡ ’ ਨੂੰ ਸੌਂਪੀ ਗਈ। ਪੈਪਸੂ ਦੇ ਖ਼ਤਮ ਹੋਣ ਤੋਂ ਬਾਦ ਇਹ ਗੁਰੂ- ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੋ ਗਿਆ। ਹੁਣ ਇਸ ਗੁਰਦੁਆਰੇ ਦੀ ਨਵੀਂ ਇਮਾਰਤ ਬਣ ਚੁਕੀ ਹੈ। ਗੁਰੂ ਕਾ ਲੰਗਰ , ਸਰੋਵਰ ਅਤੇ ਰਿਹਾਇਸ਼ੀ ਕਮਰੇ ਵੀ ਗੁਰਦੁਆਰਾ ਪਰਿਸਰ ਵਿਚ ਬਣੇ ਹੋਏ ਹਨ। ਬਸੰਤ ਪੰਚਮੀ ਵਾਲੇ ਦਿਨ ਇਥੇ ਸਾਲਾਨਾ ਧਾਰਮਿਕ ਮੇਲਾ ਲਗਦਾ ਹੈ। ਇਸ ਨਗਰ ਵਿਚ ਦੂਜਾ ਗੁਰੂ-ਧਾਮ ਗੁਰਦੁਆਰਾ ਮੋਤੀ ਬਾਗ਼ ਹੈ। ਸਥਾਨਕ ਪਰੰਪਰਾ ਅਨੁਸਾਰ ਸੰਨ 1675 ਈ. ਨੂੰ ਦਿੱਲੀ ਜਾਂਦੇ ਹੋਇਆਂ ਗੁਰੂ ਜੀ ਕੁਝ ਦੇਰ ਲਈ ਇਸ ਥਾਂ ਉਤੇ ਠਹਿਰੇ ਸਨ। ਇਥੇ ਉਦੋਂ ਬਿਲਕੁਲ ਜੰਗਲ ਹੁੰਦਾ ਸੀ। ਮਹਾਰਾਜਾ ਨਰਿੰਦਰ ਸਿੰਘ ਨੇ ਜਦੋਂ ਮੋਤੀਬਾਗ਼ ਮਹੱਲ ਦਾ ਨਿਰਮਾਣ ਕਰਵਾਇਆ ਤਾਂ ਸੰਨ 1852 ਈ. ਵਿਚ ਇਹ ਗੁਰਦੁਆਰਾ ਵੀ ਬਣਵਾਇਆ। ਹੁਣ ਇਸ ਦੀ ਨਵੀਂ ਇਮਾਰਤ ਬਣ ਚੁਕੀ ਹੈ। ਉੱਚੇ ਥੜੇ ਉਤੇ ਬਣੇ ਇਸ ਗੁਰਦੁਆਰੇ ਵਿਚ ਪਹਿਲਾਂ ਦਸਮ ਗ੍ਰੰਥ ਦੀ ਇਕ ਇਤਿਹਾਸਿਕ ਬੀੜ ਵੀ ਸੰਭਾਲੀ ਹੋਈ ਸੀ। ਇਸ ਦਾ ਪ੍ਰਬੰਧ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਾਲੀ ਕਮੇਟੀ ਹੀ ਕਰਦੀ ਹੈ। ਇਥੇ ਹਰ ਸਾਲ ਗੁਰੂ ਤੇਗ ਬਹਾਦੁਰ ਜੀ ਦੇ ਜਨਮ ਅਤੇ ਸ਼ਹਾਦਤ ਵਾਲੇ ਦਿਨਾਂ ਉਤੇ ਭਾਰੀ ਦੀਵਾਨ ਸਜਦੇ ਹਨ। ਗੁਰੂ ਜੀ ਦੀ ਸ਼ਹਾਦਤ ਵਾਲੇ ਦਿਨ ਅਕਸਰ ਨਗਰ ਕੀਰਤਨ ਇਸ ਗੁਰਦੁਆਰੇ ਤੋਂ ਸ਼ੁਰੂ ਕਰਕੇ ਅਤੇ ਸ਼ਹਿਰ ਦੀਆਂ ਸੜਕਾਂ ਅਤੇ ਬਾਜ਼ਾਰਾਂ ਵਿਚੋਂ ਗੁਜ਼ਾਰਦੇ ਹੋਇਆਂ ਗੁਰਦੁਆਰਾ ਦੂਖ ਨਿਵਾਰਨ ਵਿਚ ਸਮਾਪਤ ਕੀਤਾ ਜਾਂਦਾ ਹੈ। |