PATIALA TV - LIVE

       Patiala TV_streaming 24 Hrs world wide

ਪਟਿਆਲਾ ਟੀ.ਵੀ. ਆਪ ਜੀ ਨੂੰ ਜੋੜੇ ਸੋਹਣੇ ਪੰਜਾਬ  ਅਤੇ ਦੇਸ਼ ਨਾਲ_ਹਮੇਸ਼ਾ ਵੇਖਦੇ ਰਹੋ ਪਟਿਆਲਾ ਟੀ ਵੀ --ਆਪ ਜੀ ਸਾਡੇ ਚੈਨਲ ਨੂੰ paus- fast-forward ਵੀ ਕਰ ਸਕਦੇ ਹੋpause-fast-forward live tv
************

***www.Punjabindo.com.. STAY HOME AND HELP SAVE LIVES


Contact Us

Editor-in-Chief
Harvinder Singh Kukoo
patialatv@gmail.com
9888419973, 988519973
Landline : 0175 -2354100
====================
ਇਨਸਾਨ ਚੰਗੇ ਮਾੜੇ ਉਪਰਾਲੇ ਕਰ ਰੱਬ ਦੀ ਇਸ ਧਰਤੀ ਤੇ ਜਮੀਨ ਦੇ ਉਹ ਟੁਕੜੇ ਖ਼ਰੀਦਦੇ ਹਨ, ਜਿਸ ਤੇ ਉਨ੍ਹਾਂ ਰਹਿਣਾ ਨਹੀਂ _ਜੀਣਾ ਨਹੀਂ _ਮਰਨਾ ਨਹੀਂ । ਸਾਇਦ ਰੱਬ ਵਲ਼ੋਂ ਦਿੱਤੀ ਇਹ ਸਜ਼ਾ ਹੈ_ ਇਨਸਾਨ ਭੁਗਤ ਰਹੇ ਹਨ ਜਮੀਨ ਦੇ ਟੁਕੜਿਆਂ ਦੀ ਰਾਖੀ ਕਰ _ਹਰਵਿੰਦਰ ਸਿੰਘ ਕੁਕੂ ( ਪਟਿਆਲਾ )


Wednesday, May 6, 2020

पुलिस ने पकड़ा नामी गैंगस्टर पिस्तौल व हेरोइन बरामद

अमृतसर की पुलिस को बड़ी सफलता मिली है। अमृतसर पुलिस ने नामी गैंगस्टर व तस्कर साजन सिंह को किया  गिरफ़्तार गैंगस्टर से 32 बोर की पिस्तौल और हेरोइन भी प्राप्त हुई है। गैंगस्टर को गुप्त सूचना के आधार पर काबू किया गया था। पुलिस ने  मामला दर्ज कर लिया है । इस गैंगस्टर की पिछले लंबे समय से तालाश जारी थी।   

दिल्ली पुलिस के 75 से ज्यादा जवान भी कोरोना पॉजिटिव पाए गए || Live Update ||

100 ਲੱਖ ਮਿਟ੍ਰਿਕ ਟਨ ਤੋਂ ਵੀ ਵੱਧ ਕਣਕ ਇਕੱਠੀ ਕੀਤੀ - 35 ਲੱਖ ਮਿਟ੍ਰਿਕ ਟਨ ਆਉਣ ਦੀ ...


ਕੈਪਟਨ ਅਮਰਿੰਦਰ ਸਿੰਘ ਦਾ ਸੰਦੇਸ਼ :ਮੈਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਵਾਰ 100 ਲੱਖ ਮਿਟ੍ਰਿਕ ਟਨ ਤੋਂ ਵੀ ਵੱਧ ਕਣਕ ਇਕੱਠੀ ਕੀਤੀ ਹੈ। ਹਾਲੇ ਵੀ ਸਾਨੂੰ ਆਉਣ ਵਾਲੇ ਦਿਨਾਂ ‘ਚ 35 ਲੱਖ ਮਿਟ੍ਰਿਕ ਟਨ ਕਣਕ ਆਉਣ ਦੀ ਸੰਭਾਵਨਾ ਹੈ। ਮੈਂ ਆਪਣੇ ਸਾਰੇ ਕਿਸਾਨ ਵੀਰਾਂ, ਆੜ੍ਹਤੀਆਂ ਤੇ ਸਾਰੇ ਸਰਕਾਰੀ ਵਿਭਾਗਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸਭ ਮੁੰਮਕਿਨ ਹੋਇਆ।

पंजाब में कोरोना वायरस के चलते  दहशत || मरीजों की संख्या में बड़ा उछाल ||

पंजाब में कोरोना वायरस के मामले बढ़कर 1451 हुए, 67 प्रतिशत का संबंध नांदेड़ से

Tuesday, May 5, 2020

ਪੰਜਾਬ ਰੋਡਵੇਜ਼ ਦੇ 27 ਮੁਲਾਜ਼ਮ ਕੋਰੋਨਾਵਾਇਰਸ ਨਾਲ ਪੀੜਿਤ , ਸ਼ਰਧਾਲੂਆਂ ਤੇ ਮਜ਼ਦੂਰਾਂ ਨੂੰ ਗਏ ਸਨ ਲੈਣ

ਪੰਜਾਬ ਚ  ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਲੈਕੇ  ਇੱਕ ਵੱਡੀ ਖਬਰ ਸਾਹਮਣ ਆਈ ਹੈ। ਨਾਂਦੇੜ ਤੋਂ ਸਿੱਖ ਸ਼ਰਧਾਲੂਆਂ ਅਤੇ ਬਾਹਰਲੇ ਰਾਜਾਂ 'ਚ ਫਸੇ ਪੰਜਾਬੀਆਂ ਨੂੰ ਲੈ ਕਿ ਆਉਣ ਵਾਲੇ ਪੰਜਾਬ ਰੋਡਵੇਜ਼ ਦੇ 27 ਸਟਾਫ ਮੈਂਬਰ ਯਾਨੀ ਡਰਾਇਵਰ 'ਤੇ ਕੰਡਕਟਰ ਕੋਰੋਨਾਵਾਇਰਸ ਨਾਲ ਪੀੜਿਤ ਪਾਏ ਗਏ ਹਨ। ਇਨ੍ਹਾਂ ਰੋਜਵੇਜ਼ ਮੁਲਾਜ਼ਮਾਂ ਨੇ ਅੱਜ ਸੂਬੇ ਭਰ 'ਚ ਕੁਆਰੰਟੀਨ ਸੈਂਟਰਾਂ ਦੇ ਅੰਦਰ ਹੀ ਪਰਦਰਸ਼ਨ ਕੀਤਾ।

ਇਨ੍ਹਾਂ ਮੁਲਾਜ਼ਮਾਂ ਨੇ ਰੋਸ ਪਰਦਰਸ਼ਨ ਕਰਦੇ ਹੋਏ  ਕਪੈਟਨ ਸਰਕਾਰ ਤੇ ਲਾਪਰਵਾਹੀ ਦੇ ਦੋਸ਼ ਲਾਏ ਹਨ। ਇਹ ਡਰਾਇਵਰ 'ਤੇ ਕੰਡਕਟਰ ਸੂਬੇ ਭਰ ਵਿੱਚੋਂ ਬੱਸਾਂ ਲੈ ਕਿ ਬਾਹਰਲੇ ਰਾਜਾਂ 'ਚ ਫਸੇ ਪੰਜਾਬੀਆਂ ਨੂੰ ਲੈਣ ਗਏ ਸਨ। ਜਿਸ ਤੋਂ ਬਾਅਦ ਇਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਪਰਨੀਤ ਸਿੰਘ, ਡਿਪਟੀ ਡਾਇਰੈਕਟਰ, ਪੰਜਾਬ ਰੋਡਵੇਜ ਨੇ ਕੀਤੀ ਹੈ।
ਨਾਂਦੇੜ ਅਤੇ ਬਾਹਰੀ ਰਾਜਾਂ ਤੋਂ ਪੰਜਾਬ ਪਰਤੇ ਲੋਕਾਂ ਵਿੱਚੋਂ 969 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਸੂਬੇ 'ਚ ਕੁੱਲ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 1467 ਹੋ ਗਈ ਹੈ।ਅੰਮ੍ਰਿਤਸਰ ਵਿੱਚ ਇਸ ਵਕਤ ਸਭ ਤੋਂ ਵੱਧ ਕੋਰੋਨਾ ਮਰੀਜ਼ ਹਨ। ਇੱਥੇ 220 ਲੋਕ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਜਾ ਚੁੱਕੇ ਹਨ।
  

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਿਆਲਾ ਜ਼ਿਲ੍ਹੇ ਅੰਦਰ ਰਾਜ ਤੇ ਕੇਂਦਰ ਸਰਕਾਰ ਦੇ ਸਾਰੇ ਅਦਾਰੇ ਖੁੱਲ੍ਹੇ ਰੱਖਣ ਦੇ ਆਦੇਸ਼


-ਪਟਿਆਲਾ ਰੈਡ ਜ਼ੋਨ 'ਚ ਹੋਣ ਕਰਕੇ 33 ਫ਼ੀਸਦੀ ਅਮਲੇ ਨਾਲ ਕੰਮ-ਕਾਜ ਕੀਤਾ ਜਾਵੇਗਾ
ਪਟਿਆਲਾ, 5 ਮਈ: ( patiala tv )
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਅੰਦਰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਸਾਰੇ ਅਦਾਰੇ ਖੁੱਲ੍ਹੇ ਰਹਿਣਗੇ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹਾ ਪਟਿਆਲਾ ਨੂੰ ਰੈਡ ਜ਼ੋਨ ਘੋਸ਼ਿਤ ਕੀਤਾ ਗਿਆ ਹੈ, ਇਸ ਲਈ ਸਾਰੇ ਅਦਾਰੇ ਕੁਲ ਕਰਮਚਾਰੀਆਂ ਦੇ 33 ਪ੍ਰਤੀਸ਼ਤ ਅਨੁਪਾਤ ਅਨੁਸਾਰ ਦਫ਼ਤਰਾਂ ਦਾ ਕੰਮ-ਕਾਜ ਕਰਨਗੇ।
ਜਾਰੀ ਹੁਕਮਾਂ ਮੁਤਾਬਕ ਇਹ ਪ੍ਰਤੀਸ਼ਤ ਰੱਖਿਆ ਅਤੇ ਸੁਰੱਖਿਆ, ਸਿਹਤ ਅਤੇ ਪਰਿਵਾਰ ਭਲਾਈ, ਪੁਲਿਸ, ਜੇਲਾਂ, ਹੋਮ ਗਾਰਡਜ, ਸਿਵਲ ਡਿਫੈਂਸ, ਫਾਇਰ ਅਤੇ ਐਮਰਜੈਂਸੀ ਸੇਵਾ, ਆਪਦਾ ਪ੍ਰਬੰਧਨ ਅਤੇ ਸਬੰਧਤ ਸੇਵਾਵਾਂ, ਐਨ.ਆਈ.ਸੀ., ਕਸਟਮਜ, ਐਫ.ਸੀ.ਆਈ., ਐਨ.ਸੀ.ਸੀ., ਐਨ.ਵਾਈ.ਕੇ., ਮਿਊਂਸਪਲ ਸਰਵਿਸਿਜ ਤੇ ਜਰੂਰੀ ਸੇਵਾਵਾਂ ਉਪਰ ਲਾਗੂ ਨਹੀਂ ਹੋਵੇਗਾ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਦਫ਼ਤਰਾਂ ਵਿੱਚ ਕੰਮ-ਕਾਜ ਲਈ ਆਉਣ-ਜਾਣ ਲਈ ਕਰਮਚਾਰੀਆਂ ਨੂੰ ਵੱਖਰੇ ਤੌਰ 'ਤੇ ਕੋਈ ਡਿਊਟੀ ਪਾਸ ਜਾਂ ਕਰਫਿਊ ਪਾਸ ਜਾਰੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੇ ਦਫ਼ਤਰਾਂ ਵੱਲੋਂ ਜਾਰੀ ਪਛਾਣ ਪੱਤਰ ਹੀ ਅਧਿਕਾਰਤ ਹੋਵੇਗਾ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਇਹ ਹੁਕਮ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਅਤੇ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਾਰੀ ਕੀਤੇ ਗਏ ਹਨ ਅਤੇ ਸਬੰਧਤ ਵਿਭਾਗਾਂ ਦੇ ਮੁਖੀ ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਯਕੀਨੀ ਬਣਾਉਣਗੇ।

ਬਾਹਰਲੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਪੰਜਾਬੀਆਂ ਵੱਡੇ ਉਪਰਾਲੇ

ਪੰਜਾਬ ਤੇ ਹਰਿਆਣਾ ਦੀ ਹੱਦ 'ਤੇ ਸਥਿਤ ਸ਼ੰਭੂ ਵਿਖੇ ਬਾਹਰਲੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਪੰਜਾਬੀਆਂ ਨੂੰ ਰਾਜ ਦੇ 22 ਜ਼ਿਲ੍ਹਿਆਂ ਵਿੱਚ ਆਪਣੇ ਟਿਕਾਣਿਆਂ 'ਤੇ ਅੱਗੇ ਭੇਜਣ ਵਾਸਤੇ ਸ਼ੰਭੂ ਵਿਖੇ ਆਰਜੀ


ਬੱਸ ਸਟੈਂਡ-ਕਮ-ਰੀਲੀਫ ਕੈਂਪ ਬਣਾਇਆ ਜਾ ਰਿਹਾ ਹੈ।ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ, ਪੁਲਿਸ, ਟਰਾਂਸਪੋਰਟ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਮੀਟਿੰਗ ਕਰਦੇ ਹੋਏ।

ਪਟਿਆਲਾ 'ਚ 2 ਹੋਰ ਸ਼ਰਧਾਲੂਆ 'ਚ ਕੋਰੋਨਾਂ  ਦੀ ਪੁਸ਼ਟੀ || ਪੋਜਟਿਵ ਕੇਸਾਂ ਦੀ ਗਿਣਤੀ ਹੋ...

ਇੱਕ ਜਿਲਾ ਪਟਿਆਲਾ ਅਤੇ ਇੱਕ ਅਮ੍ਰਿਤਸਰ ਨਾਲ ਸਬੰਧਤ

ਜਿਲੇ ਵਿਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 93: ਡਾ. ਮਲਹੋਤਰਾ

ਪਟਿਆਲਾ 5 ਮਈ (Patiala Tv)   ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆਂ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ 66 ਸੈਂਪਲ ਲੈਬ ਵਿਚ ਭੇਜੇ ਗਏ ਸਨ ਜਿਹਨਾਂ ਵਿਚੋ 54 ਸੈਂਪਲਾ ਰਿਪੋਰਟ ਨੈਗੇਟਿਵ ਪਾ੍ਰਪਤ ਹੋਈ ਹੈ ਅਤੇ 2 ਕੇਸ ਕੋਵਿਡ ਪੋਜਟਿਵ ਪਾਏ ਗਏ ਜੋਕਿ ਨੰਦੇੜ ਸਾਹਿਬ ਤੋਂ ਆਏ ਸ਼ਰਧਾਲੂ ਹਨ ਅਤੇ ਬਾਕੀ 10 ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ ਉਹਨਾਂ ਕਿਹਾ ਦੋ ਪੋਜਟਿਵ ਕੇਸਾਂ ਵਿਚੋ ਇੱਕ ਪੋਜਟਿਵ ਵਿਅਕਤੀ ਜਿਲਾ ਪਟਿਆਲਾ ਦੀ ਗੁਰਦੀਪ ਕਲੋਨੀ ਦਾ ਰਹਿਣ ਵਾਲਾ 33 ਸਾਲਾ ਯੁਵਕ ਹੈ ਅਤੇ ਦੂਜਾ ਵਿਅਕਤੀ ਅਮ੍ਰਿਤਸਰ ਜਿਲੇ ਦਾ ਰਹਿਣ ਵਾਲਾ ਹੈ ਉਹਨਾਂ ਦਸਿਆਂ ਕਿ ਇਸ ਤਰਾਂ ਹੁਣ ਜਿਲੇ ਦੇ ਕੋਵਿਡ ਪੋਜਟਿਵ ਕੇਸਾ ਦੀ ਕੁੱਲ ਗਿਣਤੀ 93 ਹੈ।ਉਹਨਾਂ ਦਸਿਆਂ ਕਿ ਅੱਜ ਜਿਲੇ ਦੇ ਵੱਖ ਵੱਖ ਥਾਂਵਾ ਤੋਂ ਕੁੱਲ 71 ਸੈਂਪਲ ਕੋਵਿਡ ਜਾਂਚ ਸਬੰਧੀ ਲਏ ਗਏ ਹਨ।
ਜਿਹਨਾਂ ਵਿਚੋ 25 ਸੈਂਪਲ ਰਾਜਪੂਰਾ ਵਿਖੇ ਕੰਨਟੇਨਮੈਂਟ ਜੋਨ ਅਤੇ ਬੀਤੇ ਦਿਨੀ ਪੋਜਟਿਵ ਆਈ ਮਹਿਲਾ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਲਏ ਗਏ ਹਨ ।ਜਿਹਨਾਂ ਦੀਆਂ ਰਿਪੋਰਟਾ ਕੱਲ ਨੂੰ ਆਉਣਗੀਆਂ। ਉਹਨਾਂ ਕਿਹਾ ਕਿ ਪਟਿਆਲਾ ਦੇ ਮੈਰੀਟੋਰੀਅਸ ਸਕੂਲ ਵਿਚ ਹਾਲ ਦੀ ਘੜੀ 100 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਤਿਆਰ ਕੀਤਾ ਜਾ ਰਿਹਾ ਹੈ ਜਿਥੇ ਕਿ ਕੋਵਿਡ ਪੋਜਟਿਵ ਅਜਿਹੇ ਕੇਸ ਜਿਹਨਾਂ ਨੂੰ ਫਲ਼ੁ ਦੇ ਹਲਕੇ ਲੱਛਣ ਹੋਣ ਕਾਰਣ ਹਸਪਤਾਲ ਵਿਚ ਦਾਖਲ਼ ਕਰਨ ਦੀ ਜਰੂਰਤ ਨਹੀ ਹੰੁਦੀ, ਉਹਨਾਂ ਨੂੰ ਇਸ ਸੈਂਟਰ ਵਿਚ ਰੱਖ ਕੇ ਮਰੀਜ ਦੀ ਦੇਖ ਰੇੇਖ ਅਤੇ ਇਲਾਜ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੀ ਸਮਰਥਾ ਨੰੁ ਵਧਾ ਕੇ 450 ਬੈਡ ਤੱਕ ਲਿਜਾਇਆ ਜਾਵੇਗਾ।ਉਹਨਾਂ ਦੱਸਿਆ ਕਿ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜਟਿਵ ਵਿਅਕਤੀ ਠੀਕ ਠਾਕ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀ ਹੈ। ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1205 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 93 ਕੋਵਿਡ ਪੋਜਟਿਵ ਜੋਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 1037 ਨੈਗਟਿਵ ਅਤੇ 75 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਇੱਕ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 7 ਕੇਸ ਠੀਕ ਹੋ ਚੁੱਕੇ ਹਨ ਜਿਹਨਾਂ ਨੂੰ ਹਸਪਤਾਲ ਵਿਚੋ ਛੱਟੀ ਹੋਣ ਤੇ ਘਰ ਜਾ ਚੁੱਕੇ ਹਨ।



ਕਾਂਗਰਸੀ MLA ਨੇ ਨਵੇਂ SHO ਨੂੰ ਫੋਨ ਤੇ ਧਮਕਾਇਆ ਆਡੀਓ, ਹੋਈ ਵਾਇਰਲ

पंजाब में कोरोना के 177 नए मरीजों की पुष्टि हुई संख्‍या 1433 हो गई

पंजाब में कोरोना का कहर रुकने का नाम नहीं ले रहा , सूत्रों के अनुसार आज अभी तक कोरोना के 177 नए मरीजों की पुष्टि हुई है। इसके साथ ही राज्‍य में कोरोना के अब तक सामने आए मरीजों की संख्‍या 1433 हो गई है। आज तरनतारन में 47 नए मरीजों की पुष्टि हुई
गुरदासपुर में एक साथ 42, फाजिल्‍का में 32 और मुक्तसर साहिब में 15 लोग कोरोना पॉजिटिव पाए गए।  संगरूर में 22 नए मरीजों की पुष्टि हुई। मोगा में नौ, जालंधर में पांच, कपूरथला में चार और लुधियाना में एक मरीज को कोरोना पॉजिटिव पाया गया। राज्‍य में अब तक 24 मरीजों की कोरोना से मौत हो चुकी है।  


24 घंटे में लुधियाना में कोरोना के 14 नये पोजिटिव केस

लुधियाना, 5 मई 
लुधियाना में पिछले 24 घंटों में कोरोना के 14 नये पोजिटिव मामले सामने आये हैं। उनमें ज्यादा संख्या नंदेड़ से आये श्रद्धालुओं की बताई जा रही है। यह जानकारी सिविल सर्जन डाॅ. राजेश बग्गा द्वारा दी गई है दी।  

केजरीवाल सरकरर ने डीजल पर 7 रुपये व पेट्रोल पर 1 बढ़ाया वैट - दिल्ली में  शराब की बिक्री पर 70 प्रतिशत “विशेष कोरोना शुल्क” लगा 

कोरोना महामारी के संकट के दौर में  दिल्ली सरकार ने पेट्रोल और डीजल पर वैट (Value Added Tax) वैट बढ़ाने का फैसला लिया है। आज मंगलवार से दिल्ली में पेट्रोल 1.67 रुपये और डीजल 7.10 रुपये आप को महंगा मिलेगा  । दिल्ली सरकार ने पेट्रोल और खासकर  डीजल पर वैट की बढ़ोतरी आम जनजीवन पर भी भरी असर दिखने को मिलगा ।
डीजल पर इसे 16.76 प्रतिशत से 30 प्रतिशत किया गया है व  पेट्रोल पर वैट 27 से बढ़ाकर 30 प्रतिशत किया गया है। वैट में वृद्धि से राजधानी में डीजल के दाम बढ़कर 69.29 रुपये और पेट्रोल के 71.26 रुपये प्रति लीटर हो गया है । 
तेल कंपनियों से जुड़े सूत्रों के मुताबिक अब दिल्ली में एक लीटर पेट्रोल 71.26 रुपये का होगा। पहले यह कीमत 69.59 रुपये प्रति लीटर थी।इसी तरह डीजल की नयी कीमत 69.39 रुपये प्रति लीटर होगी जो पहले 62.29 रुपये प्रति लीटर थी। दिल्ली सरकार ने शराब की बिक्री पर 70 प्रतिशत “विशेष कोरोना शुल्क” लगा दिया है जिसके बाद आज से दिल्ली में शराब की कीमत 70 प्रतिशत ज्यादा होंगी।   

Monday, May 4, 2020

ਪਟਿਆਲਾ ਚ 6 ਹੋਰ ਕਰੋਨਾ ਪੋਜਟਿਵ ਕੇਸ ਆਏ ਸਾਹਮਣੇ || ਕੇਸਾ ਗਿਣਤੀ ਹੋਈ 92 ||

ਜਿਲੇ ਵਿਚ ਕੁੱਲ ਕੋਵਿਡ ਪੋਜਟਿਵ ਕੇਸਾ ਗਿਣਤੀ ਹੋਈ 92

ਜਿਲੇ ਵਿਚ ਕਰੋਨਾ ਤੋਂ ਹੁਣ ਤੱਕ ਠੀਕ ਹੋਏ ਸੱਤ ਵਿਅਕਤੀ: ਡਾ. ਮਲਹੋਤਰਾ

ਪਟਿਆਲਾ 4 ਮਈ ( Patiala Tv ) ਬੀਤੇ 24 ਘੰਟਿਆ ਵਿਚ ਜਿਲੇ ਵਿਚ 6 ਕਰੋਨਾ ਪੋਜਟਿਵ ਕੇਸ ਰਿਪੋਰਟ ਹੋਏ ਹਨ । ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆਂ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ 48 ਸੈਂਪਲ ਲੈਬ ਵਿਚ ਭੇਜੇ ਗਏ ਸਨ ਜਿਹਨਾਂ ਦੀ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਉਹਨਾਂ ਵਿਚੋ 47 ਸੈਂਪਲਾ ਦੀ ਰਿੋਪਰਟ ਕੋਵਿਡ ਨੈਗੇਟਿਵ ਪਾਈ ਗਈ ਹੈ ਅਤੇ ਇੱਕ ਕੋਵਿਡ ਪੋਜਟਿਵ ਹੈ ਜੋ ਕਿ ਪਹਿਲਾ ਤੋ ਰਾਜਪੁਰਾ ਵਿਚ ਪੋਜਟਿਵ ਆਏ ਕੇਸ ਦੀ ਪੱਤਨੀ ਹੈ ਜਿਸ ਨੂੰ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਸੰਗਰੂਰ ਵਿਖੇ ਪਟਿਆਲਾ ਜਿਲੇ ਦੇ ਤਿਨ ਅਤੇ ਇੱਕ ਕੇਸ ਨਵਾਂ ਸਹਿਰ ਤੋਂ ਪਟਿਆਲਾ ਦਾ ਰਹਿਣ ਵਾਲਾ ਪੁਰਸ਼ ਯਾਤਰੀਆ ਵਿਚੋ ਹੀ ਹੈ ਕੋਵਿਡ ਪੋਜਟਿਵ ਰਿਪੋਰਟ ਹੋਇਆ ਹੈ।ਇਸ ਨਾਲ ਜਿਲੇ ਦੇ ਕੋਵਿਡ ਪੋਜਟਿਵ ਕੇਸਾ ਦੀ ਕੁੱਲ ਗਿਣਤੀ 92 ਹੋ ਗਈ ਹੈ। ਉਹਨਾਂ ਦਸਿਆਂ ਕਿ
ਅੱਜ ਜਿਲੇ ਦੇ ਵੱਖ ਵੱਖ ਥਾਂਵਾ ਤੋਂ ਕੁੱਲ 64 ਸੈਂਪਲ ਕੋਵਿਡ ਜਾਂਚ ਸਬੰਧੀ ਲਏ ਗਏ ਹਨ।ਜਿਹਨਾਂ ਵਿਚੋ 57 ਸੈਂਪਲ ਨਵੇਂ ਵਿਅਕਤੀਆਂ ਅਤੇ ਸੱਤ ਸੈਂਪਲ ਰਪੀਟ ਲਏ ਗਏ ਹਨ। ਜਿਹਨਾਂ ਦੀਆਂ ਰਿਪੋਰਟਾ ਕੱਲ ਨੂੰ ਆਉਣਗੀਆਂ।ਉਹਨਾਂ ਦੱਸਿਆਂ ਕਿ ਕੋਵਿਡ ਨੂੰ ਮਾਤ ਦੇਣ ਵਾਲੇ ਦੋ ਹੋਰ ਵਿਅਕਤੀ ਜਿਹਨਾਂ ਵਿਚੋ ਇੱਕ ਰਾਜਪੂਰਾ ਦੀ ਲ਼ੜਕੀ ਅਤੇ ਇੱਕ ਬੁੱਕ ਮਾਰਕਿਟ ਵਿਚ ਰਹਿਣ ਵਾਲਾ ਯੁਵਕ ਹੈ, ਦੇ ਵੀ ਕਰੋਨਾ ਸਬੰਧੀ ਦੋਨੋ ਟੈਸਟ ਨੈਗੇਟਿਵ ਆਉਣ ਤੇਂ ਉਹਨਾਂ ਨੂੰ ਬੀਤੀ ਰਾਤ ਰਾਜਿੰਦਰਾ ਹਸਪਤਾਲ ਵਿਚੋ ਛੁੱਟੀ ਕਰਕੇ ਘਰ ਭੇਜ ਦਿਤਾ ਗਿਆ ਸੀ।ਇਸ ਤਰਾਂ ਹੁਣ ਜਿਲੇ ਵਿਚ ਕਰੋਨਾ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਸੱਤ ਹੋ ਗਈ ਹੈ।ਉਹਨਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜਟਿਵ ਵਿਅਕਤੀ ਠੀਕ ਠਾਕ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਗੁਰੂਦੁਆਰਾ ਸ਼੍ਰੀ ਦੁਖ ਨਿਵਾਰਣ ਸਾਹਿਬ ਵਿਖੇ ਬੇਬੇ ਨਾਨਕੀ ਸਰਾਂ ਵਿਚ ਬਣਾਏ ਏਕਾਂਤਵਾਸ ਵਿਚ ਰਹਿ ਰਹੇ ਕੋਵਿਡ ਨੈਗੇਟਿਵ ਸਰਧਾਲੂਆਂ ਦੀ ਸਿਹਤ ਜਾਂਚ ਲਈ ਮੈਡੀਕਲ/ ਪੈਰਾਮੈਡੀਕਲ ਸਟਾਫ ਦੀ ਦਿਨ ਰਾਤ ਲਈ ਡਿਉਟੀ ਲਗਾਈ ਗਈ ਹੈ ਜਿਥੇ ਕਿ ਸਿਹਤ ਕਰਮਚਾਰੀਆਂ ਵੱਲੋ ਉਹਨਾਂ ਦੀ ਸਿਹਤ ਜਾਂਚ ਦੇ ਨਾਲ ਨਾਲ ਲੋੜਵੰਦ ਮਰੀਜਾਂ ਨੂੰ ਦਵਾਈਆਂ ਮੁਹਈਆ ਕਰਵਾਈਆਂ ਜਾਂ ਰਹੀਆ ਹਨ ਅਤੇ ਨਾਲ ਨਾਲ ਕਾਉਂਸਲਰ ਵੱਲੋ ਬਿਮਾਰੀ ਸਬੰਧੀ ਪਾਏ ਜਾਂਦੇ ਡਰ ਨੂੰ ਦੂਰ ਕਰਨ ਅਤੇ ਬਚਾਅ ਸਬੰਧੀ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ।ਸ਼ਕੀ ਮਰੀਜਾਂ ਦੇ ਕਰੋਨਾ ਜਾਂਚ ਸਬੰਧੀ ਟੈਸਟ ਵੀ ਕਰਵਾਏ ਜਾਂਦੇ ਹਨ ਅਤੇ ਅੱਜ ਵੀ ੳੋੁਥੋ 7 ਸਰਧਾਲੂਆਂ ਦੇ ਕਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਹਨ।

ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1136 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 92 ਕੋਵਿਡ ਪੋਜਟਿਵ ਜੋਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 984 ਨੈਗਟਿਵ ਅਤੇ 60 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਇੱਕ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 7 ਕੇਸ ਠੀਕ ਹੋ ਚੁੱਕੇ ਹਨ ਜਿਹਨਾਂ ਨੂੰ ਹਸਪਤਾਲ ਵਿਚੋ ਛੱਟੀ ਹੋਣ ਤੇ ਘਰ ਜਾ ਚੁੱਕੇ ਹਨ।






ਪਟਿਆਲਾ ਇਕਾਂਤਵਾਸ ਕੇਂਦਰ 'ਚ ਠਹਿਰੇ ਸ਼ਰਧਾਲੂਆਂ ਦੀ ਸੁਣੋ ਜ਼ੁਬਾਨੀ

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਇਕਾਂਤਵਾਸ ਕੇਂਦਰ 'ਚ ਠਹਿਰੇ ਯਾਤਰੀਆਂ ਨੂੰ ਲਗਾਤਰ ਕਾਊਂਸਲਿੰਗ ਤੇ ਦਵਾਈਆਂ ਮੁਹੱਈਆ ਕਰਵਾ ਰਹੇ ਹਨ ਡਾਕਟਰ
-ਯਾਤਰੂਆਂ ਵੱਲੋਂ ਪ੍ਰਸ਼ਾਸਨ ਤੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ
-ਸਾਫ਼, ਸਫ਼ਾਈ ਤੇ ਸੈਨੇਟਾਈਜੇਸ਼ਨ ਦੇ ਪੁਖ਼ਤਾ ਇੰਤਜਾਮ
ਪਟਿਆਲਾ, 4 ਮਈ  ( Patiala Tv )
ਪੰਜਾਬ ਸਰਕਾਰ ਵੱਲੋਂ ਮਹਾਂਰਾਸ਼ਟਰ ਦੇ ਨਾਂਦੇੜ ਤੋਂ ਵਾਪਸ ਲਿਆਂਦੇ ਯਾਤਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਮਾਤਾ ਨਾਨਕੀ ਸਰਾਂ 'ਚ ਇਕਾਂਤਵਾਸ ਕੇਂਦਰ ਵਿਖੇ ਠਹਿਰਾਇਆ ਗਿਆ ਹੈ, ਨੂੰ ਸਿਹਤ ਵਿਭਾਗ ਦੇ ਮੈਡੀਕਲ ਅਮਲੇ ਵੱਲੋਂ ਲਗਾਤਾਰ ਕਾਊਂਸਲਿੰਗ ਸਮੇਤ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੀ ਅਗਵਾਈ ਹੇਠ ਡਾ. ਕਿਰਨਜੋਤ ਕੌਰ, ਡਾ. ਨਿਧੀ ਸ਼ਰਮਾ ਆਹਲੂਵਾਲੀਆ ਤੇ ਡਾ. ਯੁਵਰਾਜ, ਕੌਂਸਲਰ ਸ਼ਾਮ ਬਾਲਾ ਦੀਆਂ ਮੈਡੀਕਲ ਟੀਮਾਂ ਵੱਲੋਂ ਮੈਡੀਕਲ ਸਹੂਲਤ ਦੇਣ ਦੇ ਨਾਲ-ਨਾਲ ਯਾਤਰੀਆਂ ਦੀ ਕੋਵਿਡ-19 ਨੂੰ ਲੈਕੇ ਕਾਊਂਸਲਿੰਗ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦਾ ਮਨੋਬਲ ਕਾਇਮ ਰਹੇ ਨਾਲ ਹੀ ਉਨ੍ਹਾਂ ਆਪਣਾ ਸਮਾਂ ਅਲੱਗ-ਅਲੱਗ ਗਤੀਵਿਧੀਆਂ ਜਾਂ ਗੱਲਾਂਬਾਤਾਂ ਤੇ ਧਾਰਮਿਕ ਕ੍ਰਿਆਵਾਂ ਰਾਹੀਂ ਬਤੀਤ ਕਰਨ ਲਈ ਪ੍ਰੇਰਤ ਕੀਤਾ ਜਾਂਦਾ ਹੈ। ਜਦੋਂਕਿ ਯਾਤਰੀਆਂ ਵਿਚਕਾਰ ਸਮਾਜਿਕ ਦੂਰੀ ਦਾ ਵਿਸੇਸ਼ ਖਿਆਲ ਰੱਖਿਆ ਜਾ ਰਿਹਾ ਹੈ।
ਇਸੇ ਦੌਰਾਨ ਗੁਰਦੁਆਰਾ ਸਾਹਿਬ ਦੀ ਸਰਾਂ ਵਿੱਚੋਂ ਇਕਾਂਤਵਾਸ ਯਾਤਰੀਆਂ ਨੇ ਆਪਣੇ ਵੀਡੀਓ ਸੰਦੇਸ਼ ਭੇਜ ਕੇ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਜਿੱਥੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ, ਉਥੇ ਹੀ ਲੰਗਰ ਤੇ ਰਿਹਾਇਸ਼ ਦੇ ਚੰਗੇ ਪ੍ਰਬੰਧਾਂ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ ਹੈ।
ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਰੂਰੀ ਲੋੜ ਦੀਆਂ ਵਸਤਾਂ ਟੁਥ ਬਰੱਸ਼, ਪੇਸਟ, ਸਾਬਣ, ਸੈਂਪੂ, ਮੱਛਰ ਮਾਰ ਦਵਾਈ ਅਤੇ ਮੱਗ ਬਾਲਟੀਆਂ ਸਮੇਤ ਹੋਰ ਜਰੂਰੀ ਸਮਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਫ਼-ਸਫ਼ਾਈ ਤੇ ਪੌਸ਼ਟਿਕਤਾ ਦਾ ਧਿਆਨ ਰੱਖ ਕੇ ਤਿਆਰ ਕਰਵਾਇਆ ਜਾ ਰਿਹਾ ਚੰਗਾ ਭੋਜਨ, ਸਲਾਦ, ਫ਼ਲ, ਦੁੱਧ, ਚਾਹ, ਲੱਸੀ ਆਦਿ ਵੀ ਸਮੇਂ ਸਿਰ ਪਹੁੰਚਾਇਆ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਇਨ੍ਹਾਂ ਯਾਤਰੀਆਂ ਲਈ ਇੱਥੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਹਾਇਸ਼ ਸਮੇਤ ਲੰਗਰ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ, ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਸੁਰੱਖਿਆ, ਨਗਰ ਨਿਗਮ ਵੱਲੋਂ ਸਾਫ਼ ਸਫ਼ਾਈ ਅਤੇ ਸੈਨੇਟਾਈਜੇਸ਼ਨ ਸਮੇਤ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਯਾਤਰੀਆਂ ਦੇ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ. ਸ. ਚਰਨਜੀਤ ਸਿੰਘ ਦੀ ਦੇਖ-ਰੇਖ ਹੇਠ ਤਹਿਸਲੀਦਾਰ ਰਣਜੀਤ ਸਿੰਘ ਨੂੰ ਕਾਰਜਕਾਰੀ ਮੈਜਿਸਟਰੇਟ ਵਜੋਂ ਤਾਇਨਾਤ ਕੀਤਾ ਗਿਆ ਹੈ।
ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਦੀ ਦੇਖ-ਰੇਖ ਹੇਠ ਸੈਨੇਟਾਈਜੇਸ਼ਨ ਤੇ ਸਾਫ਼ ਸਫ਼ਾਈ ਸਮੇਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਕਰਨੈਲ ਸਿੰਘ ਨਾਭਾ ਤੇ ਮੀਤ ਮੈਨੇਜਰ ਸ. ਕਰਮ ਸਿੰਘ ਯਾਤਰੂਆਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਸੁਰੱਖਿਆ ਲਈ ਡੀ.ਐਸ.ਪੀ. ਸੌਰਵ ਜਿੰਦਲ ਦੀ ਅਗਵਾਈ ਹੇਠ ਅਨਾਜ ਮੰਡੀ ਪੁਲਿਸ ਸਟੇਸ਼ਨ ਦੇ ਇੰਚਾਰਜ ਗੁਰਨਾਮ ਸਿੰਘ ਅਤੇ ਇੰਸਪੈਕਟਰ ਮੰਗਲਜੀਤ ਕੌਰ ਸਮੇਤ ਪੁਲਿਸ ਪਾਰਟੀ ਤਾਇਨਾਤ ਹੈ।

ਕਰਫਿਊ 'ਚ ਟਰੈਕਟਰ 'ਤੇ ਵਿਆਹ ਲਿਆਇਆ ਲਾੜੀ ਪੰਜਾਬੀ ਗੱਭਰੂ  || Bathinda ||

 ਬਠਿੰਡਾ 'ਚ ਨਿਵੇਕਲੇ ਢੰਗ ਨਾਲ ਵਿਆਹ
ਕਰਫਿਊ 'ਚ ਟਰੈਕਟਰ 'ਤੇ ਵਿਆਹ ਲਿਆਇਆ ਲਾੜੀ ਪੰਜਾਬੀ ਗੱਭਰੂ 

ਪਟਿਆਲਾ ਸ਼ਾਹੀ ਸ਼ਹਿਰ, ਬਾਗਾਂ ਦਾ ਸ਼ਹਿਰ

ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ, ਜ਼ਿਲ੍ਹਾ ਅਤੇ ਸਾਬਕਾ ਰਿਆਸਤ ਹੈ। ਇਹ ਸ਼ਹਿਰ ਪਟਿਆਲਾ ਜ਼ਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜ਼ਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ੍ਹ, ਰੂਪਨਗਰ ਅਤੇ ਚੰਡੀਗੜ੍ਹ ਨਾਲ, ਪੱਛਮ ਵਿੱਚ ਸੰਗਰੂਰ ਜ਼ਿਲ੍ਹੇ ਨਾਲ, ਪੂਰਬ ਵਿੱਚ ਅੰਬਾਲਾ ਅਤੇ ਕੁਰੁਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ। ਇਹ ਸ‍ਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ। ਦੇਸ਼ ਦਾ ਪਹਿਲਾ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸ‍ਥਾਪਨਾ 1870 ਵਿੱਚ ਪਟਿਆਲਾ ਵਿੱਚ ਹੀ ਹੋਈ ਸੀ । ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਪਟਿਆਲਾ ਪੈੱਗ ਲਈ ਪ੍ਰਸਿੱਧ ਹੈ। ਪਟਿਆਲਾ ਜ਼ਿਲ੍ਹਾ ਦੇ ਸਦਰ ਮੁਕਾਮ ਵਜੋਂ ਜਾਣੇ ਜਾਂਦੇ ਪਟਿਆਲਾ ਨਗਰ ਦਾ ਆਪਣਾ ਹੀ ਇਤਿਹਾਸ ਅਤੇ ਸਭਿਆਚਾਰ ਹੈ। ਸੰਨ 1948 ਈ. ਤਕ ਇਹ ਪਟਿਆਲਾ ਰਿਆਸਤ ਦੀ ਰਾਜਧਾਨੀ ਰਿਹਾ ਹੈ ਅਤੇ ਉਸ ਤੋਂ ਬਾਦ ਸੰਨ 1956 ਈ. ਤਕ ਇਹ ਪੈਪਸੂ ਸਰਕਾਰ ਦੀ ਰਾਜਧਾਨੀ ਬਣਿਆ ਰਿਹਾ ਹੈ। ਹੁਣ ਭਾਵੇਂ ਇਹ ਕੇਵਲ ਪਟਿਆਲੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ, ਪਰ ਇਸ ਦਾ ਆਪਣਾ ਹੀ ਸਭਿਆਚਾਰਿਕ ਪਿਛੋਕੜ ਹੈ ਅਤੇ ਅਨੇਕ ਖੇਤਰਾਂ ਵਿਚ ਇਸ ਦੀ ਝੰਡੀ ਕਾਇਮ ਹੈ। ਇਸ ਦੀ ਸਥਾਪਨਾ ਫੂਲਕੀਆਂ ਖ਼ਾਨਦਾਨ ਦੇ ਬਾਬਾ ਆਲਾ ਸਿੰਘ ਨੇ ਸੰਨ 1753 ਈ. ਵਿਚ ਕੀਤੀ। ਇਸ ਸਥਾਨ ਉਤੇ ਪਹਿਲਾਂ ਪਟਾਂਵਾਲਾ ਥੇਹ ਹੁੰਦਾ ਸੀ। ਬਾਬਾ ਆਲਾ ਸਿੰਘ ਨੇ ਸੰਨ 1753 ਈ. ਵਿਚ ਸਨੌਰ ਪਰਗਨਾਹ ਦੇ 84 ਪਿੰਡਾਂ ਨੂੰ ਆਪਣੇ ਅਧੀਨ ਕਰਕੇ ਥੇਹ ਵਾਲੀ ਥਾਂ ਉਤੇ ਪਹਿਲਾਂ ਕੱਚੀ ਗੜ੍ਹੀ ਬਣਵਾਈ ਅਤੇ ਦਸ ਸਾਲ ਬਾਦ ਸੰਨ 1763 ਈ. ਵਿਚ ਕਿਲ੍ਹਾ ਮੁਬਾਰਕ ਦੀ ਨੀਂਹ ਰਖੀ। ਉਸ ਦਿਨ ਤੋਂ ਇਹ ਨਗਰ ‘ਪਟਿਆਲਾ’ ਵਜੋਂ ਪ੍ਰਸਿੱਧ ਹੋ ਗਿਆ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਨਾਂ ‘ਪਟੀ-ਆਲਾ’ ਦਾ ਸੰਯੁਕਤ ਸ਼ਬਦ ਹੈ। ਬਾਬਾ ਆਲਾ ਸਿੰਘ ਨੇ ਆਪਣੇ ਦੇਹਾਂਤ (ਸੰ. 1765 ਈ.) ਤੋਂ ਪਹਿਲਾਂ ਇਥੇ ਚੰਗਾ ਨਗਰ ਵਸਾ ਦਿੱਤਾ ਸੀ ਅਤੇ ਆਪਣੀ ਰਿਆਸਤ ਦੀ ਰਾਜਧਾਨੀ ਵੀ ਬਰਨਾਲੇ ਤੋਂ ਇਥੇ ਬਦਲ ਲਈ ਸੀ। ਇਸ ਨਗਰ ਵਾਲੀ ਥਾਂ’ਤੇ ਗੁਰੂ ਤੇਗ ਬਹਾਦਰ ਜੀ ਨੇ ਚਰਣ ਪਾਏ ਸਨ। ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਤੇਗ ਬਹਾਦਰ ਜੀ ਸੈਫ਼ਾਬਾਦ (ਬਹਾਦਰਗੜ੍ਹ) ਵਿਚ ਠਹਿਰੇ ਹੋਏ ਸਨ, ਤਾਂ ਲਹਿਲ ਪਿੰਡ ਦਾ ਇਕ ਝੀਵਰ, ਭਾਗ ਰਾਮ, ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਉਸ ਦੇ ਪਿੰਡ ਵਿਚ ਪਧਾਰਨ ਅਤੇ ਨਿਵਾਸੀਆਂ ਨੂੰ ਇਕ ਭਿਆਨਕ, ਨਾਮੁਰਾਦ ਬੀਮਾਰੀ ਤੋਂ ਬਚਾਉਣ। ਗੁਰੂ ਜੀ ਲਹਿਲ ਪਿੰਡ ਆਏ ਅਤੇ ਇਕ ਟੋਭੇ ਦੇ ਕੰਢੇ ਬੋਹੜ ਦੇ ਬ੍ਰਿਛ ਹੇਠਾਂ ਬੈਠੇ। ਪਿੰਡ ਵਾਲਿਆਂ ਦੀ ਬੀਮਾਰੀ ਗੁਰੂ ਜੀ ਦੀ ਕ੍ਰਿਪਾ ਨਾਲ ਠੀਕ ਹੋ ਗਈ। ਗੁਰੂ ਜੀ ਦੀ ਬੈਠਣ ਵਾਲੀ ਥਾਂ ਉਤੇ ਹੁਣ ਗੁਰਦੁਆਰਾ ਦੂਖ- ਨਿਵਾਰਨ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪਹਿਲਾਂ ਇਥੇ ਰਾਜਾ ਅਮਰ ਸਿੰਘ ਨੇ ਇਕ ਬਾਗ਼ ਲਗਵਾਇਆ ਅਤੇ ਨਿਹੰਗ ਸਿੰਘਾਂ ਦੇ ਸਪੁਰਦ ਕਰ ਦਿੱਤਾ। ਸੰਨ 1930 ਈ. ਵਿਚ ਮਹਾਰਾਜਾ ਭੂਪਿੰਦਰ ਸਿੰਘ ਨੇ ਇਥੇ ਗੁਰਦੁਆਰਾ ਬਣਵਾਇਆ ਅਤੇ ਉਸ ਦਾ ਪ੍ਰਬੰਧ ਪਟਿਆਲਾ ਸਰਕਾਰ ਦੇ ਹਵਾਲੇ ਕਰ ਦਿੱਤਾ। ਪੈਪਸੂ ਬਣਨ’ਤੇ ਇਸ ਦੀ ਵਿਵਸਥਾ ‘ਧਰਮ ਅਰਥ ਬੋਰਡ ’ ਨੂੰ ਸੌਂਪੀ ਗਈ। ਪੈਪਸੂ ਦੇ ਖ਼ਤਮ ਹੋਣ ਤੋਂ ਬਾਦ ਇਹ ਗੁਰੂ- ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੋ ਗਿਆ। ਹੁਣ ਇਸ ਗੁਰਦੁਆਰੇ ਦੀ ਨਵੀਂ ਇਮਾਰਤ ਬਣ ਚੁਕੀ ਹੈ। ਗੁਰੂ ਕਾ ਲੰਗਰ , ਸਰੋਵਰ ਅਤੇ ਰਿਹਾਇਸ਼ੀ ਕਮਰੇ ਵੀ ਗੁਰਦੁਆਰਾ ਪਰਿਸਰ ਵਿਚ ਬਣੇ ਹੋਏ ਹਨ। ਬਸੰਤ ਪੰਚਮੀ ਵਾਲੇ ਦਿਨ ਇਥੇ ਸਾਲਾਨਾ ਧਾਰਮਿਕ ਮੇਲਾ ਲਗਦਾ ਹੈ। ਇਸ ਨਗਰ ਵਿਚ ਦੂਜਾ ਗੁਰੂ-ਧਾਮ ਗੁਰਦੁਆਰਾ ਮੋਤੀ ਬਾਗ਼ ਹੈ। ਸਥਾਨਕ ਪਰੰਪਰਾ ਅਨੁਸਾਰ ਸੰਨ 1675 ਈ. ਨੂੰ ਦਿੱਲੀ ਜਾਂਦੇ ਹੋਇਆਂ ਗੁਰੂ ਜੀ ਕੁਝ ਦੇਰ ਲਈ ਇਸ ਥਾਂ ਉਤੇ ਠਹਿਰੇ ਸਨ। ਇਥੇ ਉਦੋਂ ਬਿਲਕੁਲ ਜੰਗਲ ਹੁੰਦਾ ਸੀ। ਮਹਾਰਾਜਾ ਨਰਿੰਦਰ ਸਿੰਘ ਨੇ ਜਦੋਂ ਮੋਤੀਬਾਗ਼ ਮਹੱਲ ਦਾ ਨਿਰਮਾਣ ਕਰਵਾਇਆ ਤਾਂ ਸੰਨ 1852 ਈ. ਵਿਚ ਇਹ ਗੁਰਦੁਆਰਾ ਵੀ ਬਣਵਾਇਆ। ਹੁਣ ਇਸ ਦੀ ਨਵੀਂ ਇਮਾਰਤ ਬਣ ਚੁਕੀ ਹੈ। ਉੱਚੇ ਥੜੇ ਉਤੇ ਬਣੇ ਇਸ ਗੁਰਦੁਆਰੇ ਵਿਚ ਪਹਿਲਾਂ ਦਸਮ ਗ੍ਰੰਥ ਦੀ ਇਕ ਇਤਿਹਾਸਿਕ ਬੀੜ ਵੀ ਸੰਭਾਲੀ ਹੋਈ ਸੀ। ਇਸ ਦਾ ਪ੍ਰਬੰਧ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਾਲੀ ਕਮੇਟੀ ਹੀ ਕਰਦੀ ਹੈ। ਇਥੇ ਹਰ ਸਾਲ ਗੁਰੂ ਤੇਗ ਬਹਾਦੁਰ ਜੀ ਦੇ ਜਨਮ ਅਤੇ ਸ਼ਹਾਦਤ ਵਾਲੇ ਦਿਨਾਂ ਉਤੇ ਭਾਰੀ ਦੀਵਾਨ ਸਜਦੇ ਹਨ। ਗੁਰੂ ਜੀ ਦੀ ਸ਼ਹਾਦਤ ਵਾਲੇ ਦਿਨ ਅਕਸਰ ਨਗਰ ਕੀਰਤਨ ਇਸ ਗੁਰਦੁਆਰੇ ਤੋਂ ਸ਼ੁਰੂ ਕਰਕੇ ਅਤੇ ਸ਼ਹਿਰ ਦੀਆਂ ਸੜਕਾਂ ਅਤੇ ਬਾਜ਼ਾਰਾਂ ਵਿਚੋਂ ਗੁਜ਼ਾਰਦੇ ਹੋਇਆਂ ਗੁਰਦੁਆਰਾ ਦੂਖ ਨਿਵਾਰਨ ਵਿਚ ਸਮਾਪਤ ਕੀਤਾ ਜਾਂਦਾ ਹੈ। |