ਫਰੀਦਕੋਟ 4 ਜੂਨ,2020 ( Patiala Tv ) ਇਸ ਜਿਲੇ ਦੇ ਜੰਮਪਲ ਅਤੇ ਪ੍ਰਸਿਧ ਲੇਖਕ ਤੇ ਪੰਜਾਬ ਆਰਟ ਕੌਂਸਲ ਚੰਡੀਗੜ੍ਹ ਵਿਖੇ ਬਤੌਰ ਮੀਡੀਆ ਅਧਿਕਾਰੀ ਸੇਵਾਵਾਂ ਨਿਭਾ ਰਹੇ ਸ਼੍ਰੀ ਨਿੰਦਰ ਘੁਗਿਆਣਵੀ ਦਾ ਮਿਸ਼ਨ ਫਤਹਿ ਤਹਿਤ ਕਰੋਨਾ ਖਿਲਾਫ ਜੰਗ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਜਿਲਾ ਪੁਲਿਸ ਮੁਖੀ ਸ ਮਨਜੀਤ ਸਿੰਘ ਢੇਸੀ ਨੇ ਜਿਲਾ ਪੁਲਿਸ ਫਰੀਦਕੋਟ ਵਲੋਂ ਪ੍ਰਮਾਣ ਪੱਤਰ ਭੇਟ ਕਰ ਕੇ ਸਨਮਾਨ ਕੀਤਾ। ਸ ਢੇਸੀ ਨੇ ਆਖਿਆ ਕਿ ਨਿੰਦਰ ਘੁਗਿਆਣਵੀ ਨੇ ਨੇ ਕੋਵਿਡ19 ਦੇ ਸੰਕਟ ਸਮੇਂ ਜਿਲਾ ਪੁਲਿਸ ਫਰੀਦਕੋਟ ਅਤੇ ਸਿਵਲ ਪ੍ਰਸ਼ਾਸਨ ਦਾ ਪੂਰਾ ਪੂਰਾ ਸਾਥ ਦਿੱਤਾ ਤੇ ਦੇ ਰਹੇ ਹਨ।
ਸ੍ਰੀ ਨਿੰਦਰ ਘੁਗਿਆਣਵੀ ਨੇ ਪੰਜਾਬ ਸਰਕਾਰ ਦਾ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵਲੋਂ ਸਾਹਿਤਕ ਕਿਤਾਬਾਂ ਲਿਆ ਕੇ ਇਕਾਂਤਵਾਸ ਕੇਂਦਰਾਂ ਵਿਚ ਲੋਕਾਂ ਨੂੰ ਮੁੱਫਤ ਮੁਹੱਈਆ ਕਰਵਾਈਆਂ। ਇਸ ਤੋਂ ਇਲਾਵਾ ਜਰੂਰੀ ਮੀਟਿੰਗਾਂ ਆਦਿ ਵਿਚ ਵੀ ਸ਼ਾਮਲ ਹੋ ਕੇ ਤੇ ਆਪਣੇ ਵਿਚਾਰ ਦੇ ਕੇ ਆਪ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ।ਉਨਾ ਕਿਹਾ ਕਿ ਮੈਂ ਇਨਾਂ ਦੇ ਕਾਰਜਾਂ ਦੀ ਸ਼ਲਾਘਾ ਕਰਦਾ ਹੋਇਆ ਮਾਣ ਮਹਿਸੂਸ ਕਰ ਰਿਹਾਂ ਹਾਂ।
ਵਰਨਣਯੋਗ ਹੈ ਕਿ ਲਗਪਗ 50 ਕਿਤਾਬਾਂ ਲਿਖਕੇ ਦੁਨੀਆਂ ਭਰ ਵਿਚ ਨਾਮਣਾ ਖੱਟਣ ਵਾਲੇ ਘੁਗਿਆਣਵੀ ਫਰੀਦਕੋਟ ਦੇ ਪਿੰਡ ਘੁਗਿਆਣਾ ਦੇ ਜੰਮਪਲ ਹਨ ਤੇ ਉਨ੍ਹਾਂ ਦੀਆਂ ਕਈ ਕਿਤਾਬਾਂ ਉਤੇ 12 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਐਮ ਫਿਲ ਤੇ ਪੀ ਐਚ ਡੀ ਦੀ ਖੋਜ ਕੀਤੀ ਹੈ ਤੇ ਇਨਾ ਦੀਆਂ ਕਈ ਕਿਤਾਬਾਂ ਵੱਖ ਵੱਖ ਭਾਰਤੀ ਭਾਸ਼ਾਵਾਂ ਵਿਚ ਛਪੀਆਂ ਹਨ।
No comments:
Post a Comment