ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਨੂੰ ਮਿਆਰੀ ਬੀਜਾਂ ਦੀ ਉਪਲੱਬਧਤਾ ਲਈ ਹਮੇਸ਼ਾ ਤੱਤਪਰ: ਡਾਇਰੈਕਟਰ ਖੇਤੀਬਾੜੀ
ਕੋਵਿਡ-19 ਦੌਰਾਨ ਬੀਜ ਐਕਟ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਰਵਾਏ ਪਰਚੇ ਦਰਜ਼
ਅੰਮ੍ਰਿਤਸਰ 31 ਮਈ (Patiala Tv )--
ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਡਾ. ਸੁਤੰਤਰ ਕੁਮਾਰ ਐਰੀ ਨੇ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਦੱਸਿਆ ਕਿ ਖੇਤੀਬਾੜੀ ਵਿਭਾਗ ਸ਼ੁਰੂ ਤੋ ਹੀ ਕਿਸਾਨਾਂ ਨੂੰ ਫਸਲਾਂ ਦੀਆ ਮਨਜੂਰਸ਼ੁਦਾ ਕਿਸਮਾਂ ਦੇ ਮਿਆਰੀ ਦੇ ਬੀਜ ਅਤੇ ਹੋਰ ਖੇਤੀ ਇੰਨਪੁਟਸ ਖਾਦ,ਕੀੜੇਮਾਰ ਦਵਾਈਆਂ ਆਦਿ ਦੀ ਸਪਲਾਈ ਲਈ ਵਚਨਬੱਧ ਰਹਿੰਦਾ ਹੈ। ਉਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋ ਮਿਆਰੀ ਖੇਤੀ ਇੰਨਪੁਟਸ ਦੀ ਸਪਲਾਈ ਯਕੀਨੀ ਬਣਾਉਣ ਸਮੇ ਸਮੇ ਤੇ ਚੈਕਿੰਗ ਕੀਤੀਆਂ ਜਾਂਦੀਆ ਹਨ ਜਿਸ ਦੇ ਲਈ ਬਲਾਕ ਖੇਤੀਬਾੜੀ ਅਫਸਰ ਅਤੇ ਸਟਾਫ ਪੂਰੀ ਨਜਰ ਰੱਖਦਾ ਹੈ।ਇਸ ਤੋ ਇਲਾਵਾ ਹਰੇਕ ਜਿਲੇ ਵਿੱਚ ਖਾਸ ਉਡਣ ਦਸਤੇ ਵੀ ਬਣਾਏ ਜਾਂਦੇ ਹਨ ਜਿਹੜੇ ਜਗਾ-ਜਗਾਂ ਤੇ ਚੈਕਿੰਗ ਕਰਦੇ ਹਨ ਅਤੇ ਮਿਆਰੀ ਇੰਨਪੁਟਸ ਦੀ ਸਪਲਾਈ ਯਕੀਨੀ ਬਣਾਉਦੇ ਹਨ। ਉਨਾਂ ਦੱਸਿਆ ਕਿ ਕੋਵਿੰਡ-19 ਕਰਕੇ ਅਕਸਰ ਬਜਾਰ ਬੰਦ ਰਹਿਣ ਦੇ ਬਾਵਜੂਦ ਵੀ ਖੇਤੀਬਾੜੀ ਵਿਭਾਗ ਦੇ ਉਡਣ ਦਸਤਿਆਂ ਵੱਲੋ ਵੱਧ ਤੋ ਵੱਧ ਚੈਕਿੰਗ ਕੀਤੀਆਂ ਗਈਆ ਜਿਸ ਦੌਰਾਨ ਜਿਹੜੇ ਕੁਝ ਡੀਲਰ ਬੀਜ ਐਕਟ 1966,ਬੀਜ (ਕੰਟਰੋਲ) ਹੁਕਮ 1983 ਦੀਆਂ ਹਦਾਇਤਾਂ ਤੋ ਉਲਟ ਵਿਕਰੀ ਕਰਦੇ ਪਾਏ ਗਏ, ਉਹਨਾਂ ਵਿਰੁੱਧ ਪਰਚੇ ਦਰਜ ਕਰਵਾਏ ਅਤੇ ਸਬੰਧਤ ਡੀਲਰਾਂ ਖਿਲਾਫ ਬੀਜ ਐਕਟ 1966, ਬੀਜ (ਕੰਟਰੋਲ) ਹੁਕਮ 1983 ਅਧੀਨ ਯੋਗ ਕਾਰਵਾਈ ਕੀਤੀ ਜਾ ਰਹੀ ਹੈ।ਇਸ ਤੋ ਇਲਾਵਾ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੋਵਿੰਡ-19 ਦੌਰਾਨ ਲਾਕਡਾਊਨ/ਕਰਫਿਊ ਦਾ ਨਜਾਇਜ ਫਾਇਦਾ ਉਠਾਉਦੇ ਹੋਏੇ ਕੁਝ ਬੀਜ ਵਿਕਰੇਤਾਵਾ ਵੱਲੋ ਕਿਸਾਨਾਂ ਨੂੰ ਅਣਅਧਿਕਾਰਤ ਕਿਸਮਾਂ ਦੀ ਵਿਕਰੀ ਕੀਤੀ ਗਈ ਹੈ ।ਉਹਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬੀਜੀ ਹੋਈ ਫਸਲ ਤੇ ਨਿਗਰਾਨੀ ਜਰੂਰ ਰੱਖਣ ।ਜੇਕਰ ਕਿਸੇ ਕਿਸਾਨ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਇੱਕ ਐਫੀਡੇਵਿੰਟ ਅਤੇ ਡੀਲਰ ਵੱਲੋ ਭੇਜਿਆ ਬਿੱਲ, ਦਸਤੀ ਸਾਡੇ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਪਹੁਚਾਉਣ ਦੀ ਖੇਚਲ ਕਰਨ ਅਤੇ ਰਸੀਦ ਜਰੂਰ ਪ੍ਰਾਪਤ ਕਰ ਲੈਣ।ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਇਹ ਯਕੀਨ ਦਿਵਾਉਦਾ ਹੈ ਕਿ ਸਬੰਧਤ ਡੀਲਰਾਂ ਖਿਲਾਫ ਬੀਜ ਐਕਟ 1966, ਬੀਜ (ਕੰਟਰੋਲ) ਹੁਕਮ 1983 ਅਧੀਨ ਸਖਤ ਤੋ ਸਖਤ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਗੁਰਦਿਆਲ ਸਿੰਘ ਬੱਲ, ਮੁੱਖ ਖੇਤੀਬਾੜੀ ਅਫਸਰ,ਅੰਮ੍ਰਿਤਸਰ,ਕੁਲਜੀਤ ਸਿੰਘ ਸੈਣੀ, ਮੁੱਖ ਖੇਤੀਬਾੜੀ ਅਫਸਰ,ਤਰਨ ਤਾਰਨ,ਮਸਤਿੰਦਰ ਸਿੰਘ ਵਿਸ਼ਾ ਵਸਤੂ ਮਾਹਿਰ (ਫਾਰਮ ਮੈਨਜਮੈਟ),ਸੁਖਚੈਨ ਸਿੰਘ ਗੰਡੀਵਿੰਡ,ਡਾ.ਪਰਜੀਤ ਸਿੰਘ ਔਲਖ,ਸੁਖਮਿੰਦਰ ਸਿੰਘ (ਸਾਰੇ ਖੇਤੀਬਾੜੀ ਵਿਕਾਸ ਅਫਸਰ) ਵੀ ਮੌਜੂਦ ਸਨ।
ਕੈਪਸ਼ਨ: ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਡਾ. ਸੁਤੰਤਰ ਕੁਮਾਰ ਐਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।
No comments:
Post a Comment