PATIALA TV - LIVE

       Patiala TV_streaming 24 Hrs world wide

ਪਟਿਆਲਾ ਟੀ.ਵੀ. ਆਪ ਜੀ ਨੂੰ ਜੋੜੇ ਸੋਹਣੇ ਪੰਜਾਬ  ਅਤੇ ਦੇਸ਼ ਨਾਲ_ਹਮੇਸ਼ਾ ਵੇਖਦੇ ਰਹੋ ਪਟਿਆਲਾ ਟੀ ਵੀ --ਆਪ ਜੀ ਸਾਡੇ ਚੈਨਲ ਨੂੰ paus- fast-forward ਵੀ ਕਰ ਸਕਦੇ ਹੋpause-fast-forward live tv
************

***www.Punjabindo.com.. STAY HOME AND HELP SAVE LIVES


Contact Us

Editor-in-Chief
Harvinder Singh Kukoo
patialatv@gmail.com
9888419973, 988519973
Landline : 0175 -2354100
====================
ਇਨਸਾਨ ਚੰਗੇ ਮਾੜੇ ਉਪਰਾਲੇ ਕਰ ਰੱਬ ਦੀ ਇਸ ਧਰਤੀ ਤੇ ਜਮੀਨ ਦੇ ਉਹ ਟੁਕੜੇ ਖ਼ਰੀਦਦੇ ਹਨ, ਜਿਸ ਤੇ ਉਨ੍ਹਾਂ ਰਹਿਣਾ ਨਹੀਂ _ਜੀਣਾ ਨਹੀਂ _ਮਰਨਾ ਨਹੀਂ । ਸਾਇਦ ਰੱਬ ਵਲ਼ੋਂ ਦਿੱਤੀ ਇਹ ਸਜ਼ਾ ਹੈ_ ਇਨਸਾਨ ਭੁਗਤ ਰਹੇ ਹਨ ਜਮੀਨ ਦੇ ਟੁਕੜਿਆਂ ਦੀ ਰਾਖੀ ਕਰ _ਹਰਵਿੰਦਰ ਸਿੰਘ ਕੁਕੂ ( ਪਟਿਆਲਾ )


Friday, May 15, 2020

ਸ਼ਰਾਬ ਮਾਫ਼ੀਆ ਤੇ ਕੈਪਟਨ ਖਿਲਾਫ ਵੱਡਾ ਬਿਆਨ ਚੀਮਾ ਦਾ || Sharab Mafia ||

ਲੁਧਿਆਣਾ ਦੇ ਦੁਕਾਨਦਾਰ ਸਰਕਾਰ ਖਿਲਾਫ ਸੜਕਾਂ ਤੇ ਆਏ || LiveUpdate ||

ਦੁਬਈ ਚ ਫੱਸੇ 178 ਭਾਰਤੀਆਂ  ਦੀ ਹੋਈ ਵਤਨ ਵਾਪਸੀ

दुनिया में कोरोना से मरने वालों की संख्या 3 लाख के पार, 44 लाख से ज्यादा...

रूस का दूसरा स्थान है जहां 2 लाख 42 हजार 271 मामले सामने आए हैं। 
2 लाख 30 हजार 986 मामलों के साथ ब्रिटेन 
2 लाख 28 हजार 691 मामलों के साथ स्पेन 
2 लाख 22 हजार 104 मामलों के साथ इटली 
1 लाख 90 हजार 137 मामलों के साथ ब्राजील 
1 लाख 78 हजार 184 मामलों के साथ फ्रांस 
1 लाख 74 हजार 98 मामलों के साथ जर्मनी 
1 लाख 43 हजार 114 मामलों के साथ तुर्की 
1 लाख 12 हजार 725 मामलों सहित इरान महामारी से अन्य सबसे अधिक प्रभावित हुए देशों में शामिल हैं। दुनियाभर में मौतों के आंकड़े की बात की जाए, तो कुल 33 हजार 264 मौतों के साथ ब्रिटेन दूसरे स्थान पर है। कोरोना महामारी के कारण हुई दस हजार से अधिक मौतों वाले अन्य देशों में 31 हजार 106 मौतों के साथ स्पेन, 27 हजार 104 मौतों के साथ फ्रांस और 13 हजार 240 मौतों के साथ ब्राजील शामिल हैं।

Thursday, May 14, 2020

ਵੈਬਕੋ ਦੇ ਸਾਬਕਾ ਚੇਅਰਮੈਨ ਤੇ ਕਾਂਗਰਸੀ ਆਗੂ ਸੁਖਰਾਜ ਨੱਤ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

ਵਿਧਾਨ ਸਭਾ ਹਲਕਾ ਮੌੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਰਾਜ ਸਿੰਘ ਨੱਤ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜਿਸ ਦਾ ਪਤਾ ਚਲਦਿਆਂ ਉਨਾਂ ਦੇ ਸਮੱਰਥਕਾਂ 'ਚ ਸੋਗ ਦੀ ਲਹਿਰ ਦੌੜ ਗਈ। ਸੁਖਰਾਜ ਸਿੰਘ ਨੱਤ ਦਾ ਸਮੁੱਚੇ ਹਲਕੇ ਦੇ ਲੋਕਾਂ ਨਾਲ ਅਥਾਹ ਪ੍ਰੇਮ ਸੀ ਅਤੇ ਉਹ ਹਰੇਕ ਦੇ ਦੁੱਖ ਸੁੱਖ 'ਚ
ਸ਼ਰੀਕ ਹੁੰਦੇ ਸਨ। ਉਨ੍ਹਾਂ ਸਾਲ 2002 'ਚ ਵਿਧਾਨ ਸਭਾ ਹਲਕਾ ਜੋਗਾ ਤੋਂ ਕਾਂਗਰਸ ਪਾਰਟੀ ਦੀ ਤਰਫੋ ਚੋਣ ਲੜੀ ਸੀ, ਪਿੱਛੋਂ ਉਨ੍ਹਾਂ ਦੋ ਵਾਰ ਵਿਧਾਨ ਸਭਾ ਚੋਣਾਂ 'ਚ ਆਜ਼ਾਦ ਉਮੀਦਵਾਰ ਵਜੋਂ ਵੀ ਕਿਸਮਤ ਅਜਮਾਈ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲ ਸਕੀ। ਉਹ ਸਾਲ 2002 ਤੋਂ 2007 ਤੱਕ ਵੈਬਕੋ ਦੇ ਚੇਅਰਮੈਨ ਵੀ ਰਹੇ।

Patiala Covid update information 14 May - ਜਿਲੇ ਵਿਚ ਇੱਕ ਕੋਵਿਡ ਕੇਸ ਦੀ ਹੋਈ ਪੁਸ਼ਟੀ

9 ਹੋਰ ਵਿਅਕਤੀ ਕਰੋਨਾ ਤੋਂ ਹੋਏ ਠੀਕ 102 ਕੋਵਿਡ ਸੈਂਪਲਾ ਦੀ ਰਿਪੋਰਟ ਆਈ 
 ਨੈਗੇਟਿਵ : ਡਾ. ਮਲਹੋਤਰਾ
 
ਪਟਿਆਲਾ 14 ਮਈ ( Patiala Tv ) ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ 103 ਸੈਂਪਲਾ ਵਿਚੋਂ 102 ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ, ਜਿਹਨਾਂ ਵਿਚੋਂ ਦਿੱਲੀ ਤੋਂ ਪਰਤੇ 15 ਯਾਤਰੀ, ਜੋ ਕਿ ਮਾਡਲਟਾਉਨ ਦੇ ਸਕੂਲ ਵਿੱਚ ਏਕਾਂਤਵਾਸ ਵਿਚ ਠਹਿਰਾਏ ਗਏ ਸਨ, ੳਹਨਾਂ ਵਿਚੋਂ ਇੱਕ ਵਿਅਕਤੀ ਕੋਵਿਡ ਪੋਜਟਿਵ ਪਾਇਆ ਗਿਆ ਹੈ ਜੋ ਕਿ ਰਾਜਪੁਰਾ ਇਲਾਕੇ ਨਾਲ ਸਬੰਧਤ ਹੈ।ਰਿਪੋਰਟ ਪ੍ਰਾਪਤ ਹੋਣ ਤੇਂ ਤੁਰੰਤ ਆਰ.ਆਰ.ਟੀ.ਟੀਮ ਰਾਹੀਂ ਇਸ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਅੱਜ ਲੋਕਲ ਪਟਿਆਲਾ ਵਿਚੋ ਕੋਈ ਵੀ ਕੇਸ ਰਿਪੋਰਟ ਨਹੀ ਹੋਇਆ ਅਤੇ ਜੋ ਵੀ ਪੋਜਟਿਵ ਕੇਸ ਆਇਆ ਹੈ ਉਹ ਦਿੱਲੀ ਤੋਂ ਆਏ ਯਾਤਰੀਆਂ ਨਾਲ ਸਬੰਧਤ ਹੈ।ਉਹਨਾਂ ਠੀਕ ਹੋਏ ਮਰੀਜਾਂ ਬਾਰੇ ਦੱਸਦਿਆਂ ਕਿਹਾ ਕਿ ਅੱਜ ਰਾਜਿੰਦਰਾ ਹਸਪਤਾਲ ਵਿਚ ਦਾਖਲ 19 ਹੋਰ ਮਰੀਜ ਜਿਹਨਾਂ ਵਿਚੋ 18 ਰਾਜਪੁਰਾ ਅਤੇ ਇੱਕ ਪਟਿਆਲਾ ਦੇ ਸਫਾਬਾਦੀ ਗੇਟ ਏਰੀਏ ਵਿਚ ਰਹਿਣ ਵਾਲਾ ਹੈ, ਦੀਆਂ ਕਰੋਨਾ ਜਾਂਚ ਸਬੰਧੀ ਦੋਨੋ ਰਿਪੋਰਟਾ ਕੋਵਿਡ ਨੈਗੇਟਿਵ ਆ ਗਈਆਂ ਹਨ ਅਤੇ ਕੋਵਿਡ ਤੋਂ ਠੀਕ ਹੋ ਚੁੱਕੇ ਹਨ। ੳਹਨਾਂ ਨੂੰ ਅੱਜ ਹੀ ਰਜਿੰਦਰਾ ਹਸਪਤਾਲ ਵਿਚੋ ਛੁੱਟੀ ਦੇ ਕੇ ਘਰ ਭੇਜ ਦਿਤਾ ਜਾਵੇਗਾ। ਡਾ. ਮਲਹੋਤਰਾ ਨੇਂ ਦੱਸਿਆਂ ਕਿ ਦੁਜੇ ਰਾਜਾਂ ਤੋਂ ਆਏ ਇਕਾਂਤਵਾਸ ਕੀਤੇ ਵਿਅਕਤੀਆਂ ਨੂੰ ਇਸ ਬਿਮਾਰੀ ਦੇ ਡਰ ਕਾਰਨ ਜਾਂ ਪਰਿਵਾਰ ਤੋਂ ਦੂਰ ਰਹਿਣ ਕਾਰਣ ਕਿਸੇ ਕਿਸਮ ਦੀ ਮਾਨਸਿਕ ਪਰੇਸ਼ਾਨੀ ਤੋਂ ਦੂਰ ਰੱਖਣ ਲਈ ਸਿਹਤ ਸੰਸਥਾਂਵਾ ਦੇ ਕਾਉਂਸਲਰਾਂ ਵੱਲੋ ਇਹਨਾਂ ਸਕੂਲਾਂ ਵਿਚ ਜਾ ਕੇ ਏਕਾਂਤਵਾਸ ਵਿਚ ਰਹਿ ਰਹੇ ਵਿਅਕਤੀਆਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਕਰੋਨਾ ਬਿਮਾਰੀ ਤੋਂ ਭੈਅ ਮੁਕਤ ਕੀਤਾ ਜਾ ਸਕੇ।ਉਹਨਾਂ ਕਿਹਾ ਕਿ ਦ੍ਰਿੜ ਮਾਨਸਿਕ ਸ਼ਕਤੀ ਅਤੇ ਵਧੀਆ ਖੁਰਾਕ ਨਾਲ ਹੀ ਇਸ ਬਿਮਾਰੀ ਨੂੰ ਅਸਾਨੀ ਨਾਲ ਹਰਾਇਆ ਜਾ ਸਕਦਾ ਹੈ।ਇਸ ਤੋਂ ਇਲਾਵਾ ਇਹਨਾਂ ਕਾਉਂਸਲਰਾ ਵੱਲੋ ਏਕਾਂਤਵਾਸ ਵਿਅਕਤੀਆਂ ਨੂੰ ਕਰੋਨਾ ਤੋਂ ਬਚਾਅ ਲਈ ਸਮਾਜਿਕ ਦੂਰੀ, ਵਾਰ ਵਾਰ ਹੱਥਾਂ ਨੂੰ ਸਾਬਣ ਅਤੇ ਸਾਫ ਪਾਣੀ ਨਾਲ ਧੋਣਾ,ਜਨਤਕ ਥਾਵਾਂ ਤੇ ਮੂੰਹ ਤੇ ਮਾਸਕ ਪਾ ਕੇ ਰੱਖਣਾ ਵਰਗੀਆਂ ਸਾਵਧਾਨੀਆਂ ਵਰਤਣ ਲਈ ਸਮਝਾਇਆ ਜਾ ਰਿਹਾ ਹੈ।ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 74 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਜਿਆਦਾਤਰ ਬਾਹਰੋਂ ਆ ਰਹੇ ਯਾਤਰੀਆਂ/ਲੇਬਰ,ਫਲੂ ਕਾਰਨਰਾ ਤੇ ਲਏ ਗਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਉੁਹਨਾਂ ਦੱਸਿਆਂ ਕਿ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜਟਿਵ ਵਿਅਕਤੀ ਠੀਕ ਠਾਕ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 2033 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 104 ਕੋਵਿਡ ਪੋਜਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 1863 ਨੈਗਟਿਵ ਅਤੇ 74 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 44 ਕੇਸ ਠੀਕ ਹੋ ਚੁੱਕੇ ਹਨ।ਉਹਨਾਂ ਦੱਸਿਆ ਕਿ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 58 ਹੈ

दूसरे दिन निर्मला सीतारमण की प्रेस कॉन्फ्रेंस की 10 बड़ी बातें

दूसरे दिन भी कई बड़ी घोषणाएं कीं. आत्मनिर्भर भारत अभियान के तहत आज स्ट्रीट वेंडर्स, प्रवासी मजूदरों, छोटे किसानों के लिए घोषणाएं की गईं.
-वित्त मंत्री ने कहा कि सरकार का ध्यान गरीबों, श्रमिकों पर है.
-प्रवासी मजदूर जो वापस जा रहे और मनरेगा से जुड़ेंगे.
-लौट रहे मजदूरों को मनरेगा में काम देने की कोशिश जारी
-प्रवासी मजदूरों के लिए राशन की सुविधा के लिए 3500 करोड़ रूपए का प्रावधान. 8 करोड़ मजदूरों के लिए.
-राज्य सरकारों पर लागू करने की जिम्मेदारी.
-न्यूनतम दैनिक मजदूरी बढ़ाकर 202 रुपए की गई
-श्रमिकों का कल्याण सरकार के एजेंडे में सबसे ऊपर
-राज्य को आपदा फंड के इस्तेमाल की मंजूरी दी गई
-मनरेगा में प्रवासी मजदूरों का रजिस्ट्रेशन हो रहा है.
-सभी मजदूरों को न्यूनतम मजदूरी का फायदा देने की कोशिश
-शेल्टर होम में बेघरों को मुफ्त 3 वक्त का खाना दिया जा रहा है.
-सेल्फ हेल्प ग्रुप्स 3 करोड़ मास्क 11 लाख लीटर सैनिटाइजर का उत्पादन किया

Wednesday, May 13, 2020

ਕੋਰੋਨਾ ਦਾ ਇਲਾਜ ਕਰ ਰਹੇ ਡਾਕਟਰਾਂ ਵਲੋਂ ਵੱਡਾ ਹੰਗਾਮਾ || Corona #

ਕੋਰੋਨਾ ਦਾ ਇਲਾਜ ਕਰ ਰਹੇ ਡਾਕਟਰਾਂ ਵਲੋਂ ਵੱਡਾ ਹੰਗਾਮਾ || Corona #

Press Conference by Finance Minister Nirmala Sitharaman || Aatmanirbhar Bharat || Live Update ||

आइये जानते हैं वित्त मंत्री ने अपने भाषण में क्या-क्या कहा है...

  • लोकल ब्रांड को ग्लोबल पहचान दिलाना है. 
  • जनधन, आधार और मोबाइल से गरीब तबकों को बड़ी राहत मिली है. 
  • डीबीटी के जरिए लोगों के खाते में सीधे पैसे पहुंच रहे हैं, किसी को बैंक तक जाने की जरूरत भी नहीं पड़ रही है.
  • उज्जवला योजना से महिलाओं को मुफ्त में गैस कनेक्शन मिला है.
  • आरबीआई ने लोन में मध्यम वर्ग को राहत दी है.
  • 30% लोन लेने वाले  ग्राहकों ने अप्रैल में मॉरिटोरियम लिया
  • सरकार पहले ही प्रधानमंत्री गरीब कल्याण पैकेज की घोषणा कर दी है.
  • 41 करोड़ बैंक खातों में 43 हजार करोड़ रुपये से ज्यादा ट्रांसफर किए गए हैं. 
  • 71738 मीट्रिक टन दाल वितरित की गई है. 
  • 18 हजार करोड़ रुपये का टैक्स रिफंड करदाताओं को दिया गया है. 
  • इससे 14 हजार करोड़ करदाताओं को लाभ मिलेगा.
  • कुटीर लघु उद्योग के लिए छह कदम उठाने की सरकार ने की घोषणा.
  • MSME के लिए 3 लाख करोड़ के पैकेज का ऐलान
  • कुटीर उद्योगों को बिना गिरवी के लोन मिलेगा 
  • कोई गारंटी देने की आवश्यकता नहीं है. 
  • चार वर्ष के लिए मिलेगा लोन, 12 महीने बाद चुकाना होगा.
  • Funds of Fund का सरकार ने प्रावधान किया है.
  • मुश्किल हालत में आए MSME के लिए विशेष योजना
  • सरकार ने MSME की परिभाषा को बदला
  • सेवा क्षेत्र में कार्यरत MSME और मैन्युफैक्चरिंग एमएसएमई को एक समान दर्जा
  • एक करोड़ का निवेश और पांच करोड़ के टर्नओवर वाली कंपनी को सूक्ष्म उद्योग का दर्जा
  • 10 करोड़ का निवेश और 50 करोड़ के टर्नओवर वाली कंपनी को छोटे उद्योग का दर्जा
  • जो MSME विस्तार चाहते हैं उनको ऐसा करना चाहते हैं.
  • संकट में फंसे एमएसएमई को 20 हजार करोड़ रुपये की राहत
  • 200 करोड़ का सरकारी टेंडर ग्लोबर टेंडर नहीं होगा
  • सरकारी कंपनियों में जो भी भुगतान MSME का बचा है, वो 45 दिनों में दे दिया जाएगा.
  • इन उद्योगों में कार्यरत कर्मचारियों के पीएफ खाते में जिनकी सैलरी 15 हजार से कम है उनके लिए सरकार अगले तीन महीनों के लिए अंशदान करेगी.
  • जून, जुलाई और अगस्त 2020 का 24 फीसदी पीएफ अंशदान कर्मचारियों और कंपनियों का सरकार वहन करेगी.
  • पीएफ अंशदान को 12-12 फीसदी के बजाए 10-10 फीसदी किया गया है. हालांकि सरकारी कंपनियों में ऐसा प्रावधान नहीं किया गया है.
  • NBFC के लिए 30 हजार करोड़ की लिक्विडिटी योजना
  • पैसे की कमी से जूझ रहे NBFC को लोन देने के लिए सरकार गारंटर बनेगी

84 ਸਿੱਖ ਕਤਲੇਆਮ ਮਾਮਲਾ || ਸੱਜਣ ਕੁਮਾਰ ਨੂੰ ਵੱਡਾ ਝਟਕਾ ||ਜ਼ਮਾਨਤ ਅਰਜ਼ੀ ਖ਼ਾਰਜ | | ਸੁਪਰੀਮ ਕੋਰਟ ਵਲੋਂ ||

1984 ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਨੂੰ ਵੱਡਾ ਝਟਕਾ , ਸੁਪਰੀਮ ਕੋਰਟ ਨੇ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਕੀਤੀ ਖ਼ਾਰਜ


1984 ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਨੂੰ ਵੱਡਾ ਝਟਕਾ , ਸੁਪਰੀਮ ਕੋਰਟ ਨੇ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਕੀਤੀ ਖ਼ਾਰਜ:ਨਵੀਂ ਦਿੱਲੀ : 1984 ਸਿੱਖ ਕਤਲੇਆਮ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਈ ਹੈ ਪਰ ਉਸਨੂੰ ਰਾਹਤ ਨਹੀਂ ਮਿਲੀ। ਅਦਾਲਤ ਨੇ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਜੁਲਾਈ ਮਹੀਨੇ ਤਕ ਟਾਲਦਿਆਂ ਸੱਜਣ ਕੁਮਾਰ ਨੂੰ ਫਿਲਹਾਲ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਸੱਜਣ ਕੁਮਾਰ ਨੂੰ ਝਟਕਾ ਦਿੰਦੇ ਹੋਏ ਕਿਹਾ ਹੈ ਕਿ ਉਸ ਦੀ ਜ਼ਮਾਨਤ ਅਰਜ਼ੀ ‘ਤੇ ਜੁਲਾਈ ਵਿਚ ਵਿਚਾਰ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਮੰਡੋਲੀ ਜੇਲ੍ਹ ‘ਚ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਉਮਰਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਨੇ ਖ਼ਰਾਬ ਸਿਹਤ ਦੇ ਆਧਾਰ ‘ਤੇ ਜ਼ਮਾਨਤ ਦੀ ਅਪੀਲ ਕੀਤੀ ਸੀ।

ਦੇਸ਼ ‘ਚ 24 ਘੰਟਿਆਂ ‘ਚ ਕੋਰੋਨਾ ਨਾਲ 122 ਲੋਕਾਂ ਦੀ ਮੌਤ, 3 ਹਜ਼ਾਰ 525 ਨਵੇਂ ਮਾਮਲੇ ਦਰਜ

ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 122 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਤਿੰਨ ਹਜ਼ਾਰ 525 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ 74 ਹਜ਼ਾਰ 281 ਵਿਅਕਤੀ ਸੰਕਰਮਿਤ ਹੋਏ ਹਨ।

ਪਟਿਆਲਾ ਸ਼ਾਹੀ ਸ਼ਹਿਰ, ਬਾਗਾਂ ਦਾ ਸ਼ਹਿਰ

ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ, ਜ਼ਿਲ੍ਹਾ ਅਤੇ ਸਾਬਕਾ ਰਿਆਸਤ ਹੈ। ਇਹ ਸ਼ਹਿਰ ਪਟਿਆਲਾ ਜ਼ਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜ਼ਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ੍ਹ, ਰੂਪਨਗਰ ਅਤੇ ਚੰਡੀਗੜ੍ਹ ਨਾਲ, ਪੱਛਮ ਵਿੱਚ ਸੰਗਰੂਰ ਜ਼ਿਲ੍ਹੇ ਨਾਲ, ਪੂਰਬ ਵਿੱਚ ਅੰਬਾਲਾ ਅਤੇ ਕੁਰੁਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ। ਇਹ ਸ‍ਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ। ਦੇਸ਼ ਦਾ ਪਹਿਲਾ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸ‍ਥਾਪਨਾ 1870 ਵਿੱਚ ਪਟਿਆਲਾ ਵਿੱਚ ਹੀ ਹੋਈ ਸੀ । ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਪਟਿਆਲਾ ਪੈੱਗ ਲਈ ਪ੍ਰਸਿੱਧ ਹੈ। ਪਟਿਆਲਾ ਜ਼ਿਲ੍ਹਾ ਦੇ ਸਦਰ ਮੁਕਾਮ ਵਜੋਂ ਜਾਣੇ ਜਾਂਦੇ ਪਟਿਆਲਾ ਨਗਰ ਦਾ ਆਪਣਾ ਹੀ ਇਤਿਹਾਸ ਅਤੇ ਸਭਿਆਚਾਰ ਹੈ। ਸੰਨ 1948 ਈ. ਤਕ ਇਹ ਪਟਿਆਲਾ ਰਿਆਸਤ ਦੀ ਰਾਜਧਾਨੀ ਰਿਹਾ ਹੈ ਅਤੇ ਉਸ ਤੋਂ ਬਾਦ ਸੰਨ 1956 ਈ. ਤਕ ਇਹ ਪੈਪਸੂ ਸਰਕਾਰ ਦੀ ਰਾਜਧਾਨੀ ਬਣਿਆ ਰਿਹਾ ਹੈ। ਹੁਣ ਭਾਵੇਂ ਇਹ ਕੇਵਲ ਪਟਿਆਲੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ, ਪਰ ਇਸ ਦਾ ਆਪਣਾ ਹੀ ਸਭਿਆਚਾਰਿਕ ਪਿਛੋਕੜ ਹੈ ਅਤੇ ਅਨੇਕ ਖੇਤਰਾਂ ਵਿਚ ਇਸ ਦੀ ਝੰਡੀ ਕਾਇਮ ਹੈ। ਇਸ ਦੀ ਸਥਾਪਨਾ ਫੂਲਕੀਆਂ ਖ਼ਾਨਦਾਨ ਦੇ ਬਾਬਾ ਆਲਾ ਸਿੰਘ ਨੇ ਸੰਨ 1753 ਈ. ਵਿਚ ਕੀਤੀ। ਇਸ ਸਥਾਨ ਉਤੇ ਪਹਿਲਾਂ ਪਟਾਂਵਾਲਾ ਥੇਹ ਹੁੰਦਾ ਸੀ। ਬਾਬਾ ਆਲਾ ਸਿੰਘ ਨੇ ਸੰਨ 1753 ਈ. ਵਿਚ ਸਨੌਰ ਪਰਗਨਾਹ ਦੇ 84 ਪਿੰਡਾਂ ਨੂੰ ਆਪਣੇ ਅਧੀਨ ਕਰਕੇ ਥੇਹ ਵਾਲੀ ਥਾਂ ਉਤੇ ਪਹਿਲਾਂ ਕੱਚੀ ਗੜ੍ਹੀ ਬਣਵਾਈ ਅਤੇ ਦਸ ਸਾਲ ਬਾਦ ਸੰਨ 1763 ਈ. ਵਿਚ ਕਿਲ੍ਹਾ ਮੁਬਾਰਕ ਦੀ ਨੀਂਹ ਰਖੀ। ਉਸ ਦਿਨ ਤੋਂ ਇਹ ਨਗਰ ‘ਪਟਿਆਲਾ’ ਵਜੋਂ ਪ੍ਰਸਿੱਧ ਹੋ ਗਿਆ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਨਾਂ ‘ਪਟੀ-ਆਲਾ’ ਦਾ ਸੰਯੁਕਤ ਸ਼ਬਦ ਹੈ। ਬਾਬਾ ਆਲਾ ਸਿੰਘ ਨੇ ਆਪਣੇ ਦੇਹਾਂਤ (ਸੰ. 1765 ਈ.) ਤੋਂ ਪਹਿਲਾਂ ਇਥੇ ਚੰਗਾ ਨਗਰ ਵਸਾ ਦਿੱਤਾ ਸੀ ਅਤੇ ਆਪਣੀ ਰਿਆਸਤ ਦੀ ਰਾਜਧਾਨੀ ਵੀ ਬਰਨਾਲੇ ਤੋਂ ਇਥੇ ਬਦਲ ਲਈ ਸੀ। ਇਸ ਨਗਰ ਵਾਲੀ ਥਾਂ’ਤੇ ਗੁਰੂ ਤੇਗ ਬਹਾਦਰ ਜੀ ਨੇ ਚਰਣ ਪਾਏ ਸਨ। ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਤੇਗ ਬਹਾਦਰ ਜੀ ਸੈਫ਼ਾਬਾਦ (ਬਹਾਦਰਗੜ੍ਹ) ਵਿਚ ਠਹਿਰੇ ਹੋਏ ਸਨ, ਤਾਂ ਲਹਿਲ ਪਿੰਡ ਦਾ ਇਕ ਝੀਵਰ, ਭਾਗ ਰਾਮ, ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਉਸ ਦੇ ਪਿੰਡ ਵਿਚ ਪਧਾਰਨ ਅਤੇ ਨਿਵਾਸੀਆਂ ਨੂੰ ਇਕ ਭਿਆਨਕ, ਨਾਮੁਰਾਦ ਬੀਮਾਰੀ ਤੋਂ ਬਚਾਉਣ। ਗੁਰੂ ਜੀ ਲਹਿਲ ਪਿੰਡ ਆਏ ਅਤੇ ਇਕ ਟੋਭੇ ਦੇ ਕੰਢੇ ਬੋਹੜ ਦੇ ਬ੍ਰਿਛ ਹੇਠਾਂ ਬੈਠੇ। ਪਿੰਡ ਵਾਲਿਆਂ ਦੀ ਬੀਮਾਰੀ ਗੁਰੂ ਜੀ ਦੀ ਕ੍ਰਿਪਾ ਨਾਲ ਠੀਕ ਹੋ ਗਈ। ਗੁਰੂ ਜੀ ਦੀ ਬੈਠਣ ਵਾਲੀ ਥਾਂ ਉਤੇ ਹੁਣ ਗੁਰਦੁਆਰਾ ਦੂਖ- ਨਿਵਾਰਨ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪਹਿਲਾਂ ਇਥੇ ਰਾਜਾ ਅਮਰ ਸਿੰਘ ਨੇ ਇਕ ਬਾਗ਼ ਲਗਵਾਇਆ ਅਤੇ ਨਿਹੰਗ ਸਿੰਘਾਂ ਦੇ ਸਪੁਰਦ ਕਰ ਦਿੱਤਾ। ਸੰਨ 1930 ਈ. ਵਿਚ ਮਹਾਰਾਜਾ ਭੂਪਿੰਦਰ ਸਿੰਘ ਨੇ ਇਥੇ ਗੁਰਦੁਆਰਾ ਬਣਵਾਇਆ ਅਤੇ ਉਸ ਦਾ ਪ੍ਰਬੰਧ ਪਟਿਆਲਾ ਸਰਕਾਰ ਦੇ ਹਵਾਲੇ ਕਰ ਦਿੱਤਾ। ਪੈਪਸੂ ਬਣਨ’ਤੇ ਇਸ ਦੀ ਵਿਵਸਥਾ ‘ਧਰਮ ਅਰਥ ਬੋਰਡ ’ ਨੂੰ ਸੌਂਪੀ ਗਈ। ਪੈਪਸੂ ਦੇ ਖ਼ਤਮ ਹੋਣ ਤੋਂ ਬਾਦ ਇਹ ਗੁਰੂ- ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੋ ਗਿਆ। ਹੁਣ ਇਸ ਗੁਰਦੁਆਰੇ ਦੀ ਨਵੀਂ ਇਮਾਰਤ ਬਣ ਚੁਕੀ ਹੈ। ਗੁਰੂ ਕਾ ਲੰਗਰ , ਸਰੋਵਰ ਅਤੇ ਰਿਹਾਇਸ਼ੀ ਕਮਰੇ ਵੀ ਗੁਰਦੁਆਰਾ ਪਰਿਸਰ ਵਿਚ ਬਣੇ ਹੋਏ ਹਨ। ਬਸੰਤ ਪੰਚਮੀ ਵਾਲੇ ਦਿਨ ਇਥੇ ਸਾਲਾਨਾ ਧਾਰਮਿਕ ਮੇਲਾ ਲਗਦਾ ਹੈ। ਇਸ ਨਗਰ ਵਿਚ ਦੂਜਾ ਗੁਰੂ-ਧਾਮ ਗੁਰਦੁਆਰਾ ਮੋਤੀ ਬਾਗ਼ ਹੈ। ਸਥਾਨਕ ਪਰੰਪਰਾ ਅਨੁਸਾਰ ਸੰਨ 1675 ਈ. ਨੂੰ ਦਿੱਲੀ ਜਾਂਦੇ ਹੋਇਆਂ ਗੁਰੂ ਜੀ ਕੁਝ ਦੇਰ ਲਈ ਇਸ ਥਾਂ ਉਤੇ ਠਹਿਰੇ ਸਨ। ਇਥੇ ਉਦੋਂ ਬਿਲਕੁਲ ਜੰਗਲ ਹੁੰਦਾ ਸੀ। ਮਹਾਰਾਜਾ ਨਰਿੰਦਰ ਸਿੰਘ ਨੇ ਜਦੋਂ ਮੋਤੀਬਾਗ਼ ਮਹੱਲ ਦਾ ਨਿਰਮਾਣ ਕਰਵਾਇਆ ਤਾਂ ਸੰਨ 1852 ਈ. ਵਿਚ ਇਹ ਗੁਰਦੁਆਰਾ ਵੀ ਬਣਵਾਇਆ। ਹੁਣ ਇਸ ਦੀ ਨਵੀਂ ਇਮਾਰਤ ਬਣ ਚੁਕੀ ਹੈ। ਉੱਚੇ ਥੜੇ ਉਤੇ ਬਣੇ ਇਸ ਗੁਰਦੁਆਰੇ ਵਿਚ ਪਹਿਲਾਂ ਦਸਮ ਗ੍ਰੰਥ ਦੀ ਇਕ ਇਤਿਹਾਸਿਕ ਬੀੜ ਵੀ ਸੰਭਾਲੀ ਹੋਈ ਸੀ। ਇਸ ਦਾ ਪ੍ਰਬੰਧ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਾਲੀ ਕਮੇਟੀ ਹੀ ਕਰਦੀ ਹੈ। ਇਥੇ ਹਰ ਸਾਲ ਗੁਰੂ ਤੇਗ ਬਹਾਦੁਰ ਜੀ ਦੇ ਜਨਮ ਅਤੇ ਸ਼ਹਾਦਤ ਵਾਲੇ ਦਿਨਾਂ ਉਤੇ ਭਾਰੀ ਦੀਵਾਨ ਸਜਦੇ ਹਨ। ਗੁਰੂ ਜੀ ਦੀ ਸ਼ਹਾਦਤ ਵਾਲੇ ਦਿਨ ਅਕਸਰ ਨਗਰ ਕੀਰਤਨ ਇਸ ਗੁਰਦੁਆਰੇ ਤੋਂ ਸ਼ੁਰੂ ਕਰਕੇ ਅਤੇ ਸ਼ਹਿਰ ਦੀਆਂ ਸੜਕਾਂ ਅਤੇ ਬਾਜ਼ਾਰਾਂ ਵਿਚੋਂ ਗੁਜ਼ਾਰਦੇ ਹੋਇਆਂ ਗੁਰਦੁਆਰਾ ਦੂਖ ਨਿਵਾਰਨ ਵਿਚ ਸਮਾਪਤ ਕੀਤਾ ਜਾਂਦਾ ਹੈ। |